ਘਾਟੀ ਵਿੱਚ ਭਾਰੀ ਸੁਰੱਖਿਆ ਫੋਰਸ ਕੀਤੀ ਤਾਇਨਾਤ, ਪੁਰਾਣੇ ਸ਼ਹਿਰ ਵਿੱਚ ਵੀ ਸੁਰੱਖਿਆ ਸਖਤ

ਸ਼੍ਰੀਨਗਰ, 16 ਦਸੰਬਰ (ਸ.ਬ.) ਕਸ਼ਮੀਰ ਘਾਟੀ ਵਿੱਚ ਅੱਜ ਜੁੰਮੇ ਦਾ ਦਿਨ ਹੈ| ਘਾਟੀ ਦੇ ਕਈ ਹਿੱਸਿਆਂ ਵਿੱਚ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ| ਅਜਿਹਾ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ ਗਿਆ ਹੈ| ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ਵਿੱਚ ਸੁਰੱਖਿਆ ਬਹੁਤ ਸਖਤ ਕੀਤੀ ਗਈ ਹੈ| ਜੁੰਮੇ ਦੀ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੁੰਦੇ ਹਨ| ਅਜਿਹੇ ਵਿੱਚ ਹਿੰਸਾ ਨੂੰ ਰੋਕਣ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ| ਜਾਮਾ ਮਸਜਿਦ ਦੇ ਬਾਹਰ ਵੀ ਸੁਰੱਖਿਆ ਫੋਰਸ ਤਾਇਨਾਤ ਹੈ|
ਜ਼ਿਕਰਯੋਗ ਹੈ ਕਿ ਕਸ਼ਮੀਰ ਵਿੱਚ ਸ਼ੁੱਕਰਵਾਰ ਦਾ ਦਿਨ ਚਰਚਾ ਦਾ ਵਿਸ਼ਾ ਹੁੰਦਾ ਹੈ| ਵੱਖਵਾਦੀਆਂ ਤੇ ਵੀ ਸਖਤ ਨਜ਼ਰ ਰੱਖੀ ਜਾ ਰਹੀ ਹੈ|

Leave a Reply

Your email address will not be published. Required fields are marked *