ਘਾਟੀ ਵਿੱਚ 20 ਅੱਤਵਾਦੀਆਂ ਵੱਲੋਂ ਘੁਸਪੈਠ ਦੀ ਸ਼ੰਕਾ ਅਲਰਟ ਤੇ ਸੁਰੱਖਿਆ ਏਜੰਸੀਆਂ

ਸ਼੍ਰੀਨਗਰ , 1 ਜੂਨ (ਸ.ਬ.) ਘਾਟੀ ਵਿੱਚ ਕੰਟਰੋਲ ਰੇਖਾ(ਐਲ.ਓ.ਸੀ) ਦੇ ਨੇੜੇ ਭਾਰੀ ਗਿਣਤੀ ਵਿੱਚ ਅੱਤਵਾਦੀਆਂ ਦੀ ਘੁਸਪੈਠ ਦੀ ਰਿਪੋਰਟ ਆਉਣ ਦੇ ਬਾਅਦ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਤੇ ਕਰ ਦਿੱਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ(ਪੀ.ਓ.ਕੇ) ਤੋਂ ਪ੍ਰਦੇਸ਼ ਵਿੱਚ 20 ਤੋਂ ਜ਼ਿਆਦਾ ਅੱਤਵਾਦੀਆਂ ਦੀ ਘੁਸਪੈਠ ਦੀ ਰਿਪੋਰਟ ਹੈ| ਉਨ੍ਹਾਂ ਦੱਸਿਆ ਕਿ ਸਮਝਿਆ ਜਾਂਦਾ ਹੈ ਕਿ ਜ਼ਿਆਦਾਤਰ ਅੱਤਵਾਦੀ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਹਨ| ਜਿਸ ਦਾ ਮੁਖੀ ਮੌਲਾਨਾ ਮਸੂਦ ਅਜਹਰ ਹੈ|
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਤੇ ਰਹਿਣ ਅਤੇ ਸਮੂਚੇ ਰਾਜ ਵਿੱਚ ਕਰੜੀ ਸੁਰੱਖਿਆ ਵਿਵਸਥਾ ਬਣਾਏ ਰੱਖਣ ਲਈ ਕਿਹਾ ਗਿਆ ਹੈ| ਉਨ੍ਹਾਂ ਦੱਸਿਆ ਕਿ ਇਕ ਵਾਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਦਾ ਘੁਸਪੈਠ ਕਰਨਾ ਅਸਮਾਨ ਗੱਲ ਹੈ| ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਸੀਮਾ ਪਾਰ ਤੋਂ ਜੰਮੂ ਕਸ਼ਮੀਰ ਵਿੱਚ 20 ਅੱਤਵਾਦੀ ਘੁਸਪੈਠ ਕਰ ਚੁੱਕੇ ਹਨ| ਜਿਨ੍ਹਾਂ ਵਿੱਚ ਜ਼ਿਆਦਾਤਰ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਹਨ|

Leave a Reply

Your email address will not be published. Required fields are marked *