ਘਾਨਾ ਦੇ ਰਾਸ਼ਟਰਪਤੀ ਦੀਆਂ 200 ਕਾਰਾਂ ਹੋਈਆਂ ਲਾਪਤਾ

ਘਾਨਾ,10 ਫਰਵਰੀ (ਸ.ਬ.) ਦੱਖਣੀ ਅਫਰੀਕੀ ਦੇਸ਼ ਘਾਨਾ ਦੀ ਨਵੀਂ ਸਰਕਾਰ ਦੇ ਮੁਤਾਬਕ ਰਾਸ਼ਟਰਪਤੀ ਦੇ ਦਫਤਰ ਤੋਂ 200 ਕਾਰਾਂ ਲਾਪਤਾ ਹੋ ਗਈਆਂ ਹਨ| ਇਨ੍ਹਾਂ ਕਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|
ਦਸੰਬਰ ਵਿੱਚ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਮਗਰੋਂ ਸੱਤਾਧਾਰੀ ਪਾਰਟੀ ਨੇ ਕਾਰਾਂ ਦੀ ਗਿਣਤੀ ਕਰਵਾਈ ਸੀ| ਸੱਤਾ ਪਰਿਵਰਤਨ ਮਗਰੋਂ ਜਿਨ੍ਹਾਂ ਅਧਿਕਾਰੀਆਂ ਨੇ ਸਰਕਾਰੀ ਗੱਡੀਆਂ ਨਹੀਂ ਸੌਂਪੀਆਂ ਸਨ, ਉਨ੍ਹਾਂ ਤੋਂ ਗੱਡੀਆਂ ਜਬਤ ਵੀ ਕੀਤੀਆਂ ਗਈਆਂ| ਉੱਥੇ ਸਾਬਕਾ ਸਰਕਾਰ ਵਿੱਚ ਸੰਚਾਰ ਮੰਤਰੀ ਰਹਿ ਚੁੱਕੇ ਓਮਾਨੇ            ਬੇਆਮਾਹ ਦਾ ਕਹਿਣਾ ਹੈ ਕਿ ਨਵੀਂ ਸਰਕਾਰ ਗੱਡੀਆਂ ਦੀ ਖਰੀਦਦਾਰੀ ਨੂੰ ਸਹੀ ਠਹਿਰਾਉਣ ਲਈ ਅਜਿਹਾ ਕਹਿ ਰਹੀ ਹੈ|
ਰਾਸ਼ਟਰਪਤੀ ਦਫਤਰ ਦੇ ਬੁਲਾਰੇ ਯੂਗੀਨ ਆਹਿਰਨ ਮੁਤਾਬਕ ਅਧਿਕਾਰੀਆਂ ਨੂੰ ਹੁਣ ਤਕ ਸਿਰਫ ਰਾਸ਼ਟਰਪਤੀ ਦਫਤਰ ਦੀਆਂ 196 ਟੋਇਟਾ ਲੈਂਡ ਕਰੂਜ਼ ਵਿੱਚੋਂ ਸਿਰਫ 74 ਹੀ ਮਿਲੀਆਂ ਹਨ| ਜਦਕਿ 73 ਟੋਇਟਾ ਲੈਂਡ ਕਰੂਜ਼ਰ ਪ੍ਰਾਡੋ ਵਿੱਚੋਂ ਸਿਰਫ 20 ਅਤੇ 20 ਮਰਸਡੀਜ਼ ਵਿੱਚੋਂ 11 ਹੀ ਮਿਲੀਆਂ ਹਨ|
ਇਸ ਤੋਂ ਇਲਾਵਾ 28 ਟੋਇਟਾ ਅਵੇਲੋਂਸ ਵਿੱਚੋਂ ਸਿਰਫ 2 ਅਤੇ 6 ਬੀ. ਐਮ. ਡਬਲਿਊ. ਵਿੱਚੋਂ ਸਿਰਫ 2 ਕਾਰਾਂ ਹੀ ਮਿਲੀਆਂ ਹਨ|
ਘਾਨਾ ਦੇ ਰੇਡੀਓ ਸਟੇਸ਼ਨ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਹੈ ਕਿ ਗੱਡੀਆਂ ਗਾਇਬ ਹੋਣ ਦੇ ਕਾਰਣ ਨਵੇਂ ਰਾਸ਼ਟਰਪਤੀ ਨੂੰ 10 ਸਾਲ ਪੁਰਾਣੀ ਬੀ. ਐਮ. ਡਬਲਿਊ. ਦੀ ਵਰਤੋਂ ਕਰਨੀ ਪਈ|
ਪੱਤਰਕਾਰਾਂ ਨੂੰ ਰਾਸ਼ਟਰਪਤੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਦਫਤਰ ਕੋਲ 300 ਕਾਰਾਂ ਹਨ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇੰਨੀਆਂ ਗੱਡੀਆਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ|

Leave a Reply

Your email address will not be published. Required fields are marked *