ਘਾਨਾ ਦੇ ਸੰਸਦ ਵਿੱਚ ਲੱਗੀ ਅਚਾਨਕ ਅੱਗ

ਆਕਰਾ, 19 ਜੁਲਾਈ (ਸ.ਬ.)  ਪੱਛਮੀ ਅਫਰੀਕੀ ਦੇਸ਼ ਘਾਨਾ ਦੇ ਸੰਸਦ ਵਿੱਚ ਬੁੱਧਵਾਰ ਅਚਾਨਕ ਅੱਗ ਲੱਗ ਗਈ| ਭਾਰਤੀ ਬ੍ਰਿਗੇਟ ਸੇਵਾ ਨੇ ਦੱਸਿਆ ਕਿ ਅੱਗ ‘ਜੋਬ 600’ ਕਪਲੈਕਸ ਦੇ 10 ਵੀਂ ਮੰਜ਼ਿਲ ਦੇ ਪ੍ਰੀਂਟਿਗ ਵਾਲੇ ਕਮਰੇ ਵਿੱਚ ਲੱਗੀ ਅਤੇ ਇਹ ਹੋਲੀ-ਹੋਲੀ ਰਸੋਈ ਤੱਕ ਜਾ ਪਹੁੰਚੀ| ਅੱਗ ਨਾਲ ਕਿਸੇ ਵੀ ਤਰ੍ਹਾਂ ਦੀ ਜਾਨੀਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ|  ਫਾਇਰ ਬ੍ਰਿਗੇਡ ਵਾਲਿਆਂ ਨੇ ਕਿਹਾ, ਅਸੀਂ ਸਾਰੀਆਂ ਚੀਜਾਂ ਨੂੰ ਬਾਹਰ ਕਰ ਦਿੱਤਾ ਅਤੇ ਹੁਣ ਅੱਗ ਕਾਬੂ ਵਿੱਚ ਹੈ ਅਤੇ ਉਮੀਦ ਹੈ ਕਿ ਕੱਲ ਤੋਂ ਦੁਬਾਰਾ ਕੰਮ ਸ਼ੁਰੂ ਹੋ ਜਾਵੇਗਾ| ਅਧਿਕਾਰੀ ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੇ ਹਨ| ਅੱਗ ਜਿਹੜੀ ਬਿਲਡਿੰਗ ਵਿੱਚ ਲੱਗੀ ਸੀ ਉਸ ਦਾ ਨਿਰਮਾਣ ਘਾਨਾ ਦੇ ਪਹਿਲੇ ਰਾਸ਼ਟਰਪਤੀ ਕਵਾਮ ਕਰਮਾਹ ਨੇ 1965 ਵਿੱਚ ਕਰਵਾਇਆ ਸੀ| ਇਸ ਵਿੱਚ 252 ਕਮਰੇ ਹਨ|

Leave a Reply

Your email address will not be published. Required fields are marked *