ਘਾਨਾ ਲਿਆਂਦੀ ਗਈ ਕੋਫੀ ਅਨਾਨ ਦੀ ਮ੍ਰਿਤਕ ਦੇਹ, ਦਰਸ਼ਨ ਲਈ ਪਹੁੰਚੇ ਲੋਕ

ਅਕੱਰਾ, 11 ਸਤੰਬਰ (ਸ.ਬ.) ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਕੋਫੀ ਅਨਾਨ ਦੀ ਮ੍ਰਿਤਕ ਦੇਹ ਘਾਨਾ ਲਿਆਂਦੀ ਗਈ| ਘਾਨਾ ਦੀ ਰਾਜਧਾਨੀ ਵਿਚ ਕੋਟੋਕਾ ਹਵਾਈ ਅੱਡੇ ਉਤੇ ਪਹੁੰਚਦੇ ਹੀ ਉਨ੍ਹਾਂ ਦੇ ਆਖਰੀ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ| ਰਾਸ਼ਟਰਪਤੀ ਨਾਨਾ ਆਦੋ ਦੰਕਵਾ ਅਕੁਫੋ ਆਦੋ, ਅਨਾਨ ਦੀ ਪਤਨੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਮੌਜੂਦਗੀ ਵਿਚ ਸੋਮਵਾਰ ਨੂੰ ਫੌਜੀਆਂ ਨੇ ਮ੍ਰਿਤਕ ਦੇਹ ਵਾਲੇ ਤਾਬੂਤ ਨੂੰ ਜਹਾਜ਼ ਤੋਂ ਹੇਠਾਂ ਉਤਾਰਿਆ| ਅਨਾਨ ਦੀ ਮ੍ਰਿਤਕ ਦੇਹ ਦੀ ਦੇਸ਼ ਵਾਪਸੀ ਨੂੰ ਦਰਸਾਉਣ ਲਈ ਤਾਬੂਤ ਉਤੇ ਲੱਗੇ ਸੰਯੁਕਤ ਰਾਸ਼ਟਰ ਦੇ ਝੰਡੇ ਨੂੰ ਹਟਾ ਕੇ ਘਾਨਾ ਦਾ ਝੰਡਾ ਲਗਾਇਆ ਗਿਆ| ਅਨਾਨ ਦੀ ਮ੍ਰਿਤਕ ਦੇਹ ਨੂੰ ਅਕੱਰਾ ਇੰਟਰਨੈਸ਼ਨਲ ਕਾਨਫਰੰਸ ਸੈਂਟਰ ਵਿਚ ਰੱਖਿਆ ਜਾਵੇਗਾ, ਜਿੱਥੇ ਲੋਕ ਉਨ੍ਹਾਂ ਨੂੰ ਆਖਰੀ ਸ਼ਰਧਾਂਜਲੀ ਦੇ ਸਕਣਗੇ| ਵੀਰਵਾਰ ਨੂੰ ਪੂਰੇ ਰਾਜ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ| ਅਨਾਨ ਦਾ ਅਗਸਤ ਵਿਚ 80 ਸਾਲ ਦੀ ਉਮਰ ਵਿਚ ਸਵਿਟਰਜ਼ਲੈਂਡ ਵਿਚ ਦੇਹਾਂਤ ਹੋ ਗਿਆ ਸੀ|

Leave a Reply

Your email address will not be published. Required fields are marked *