ਘੱਟ ਗਿਣਤੀ ਪੱਛੜੀਆਂ ਸ੍ਰੇਣੀਆਂ ਨਾਲ ਸਬੰਧਤ ਭਾਈਚਾਰੇ ਦੇ ਲੋਕਾਂ ਨੂੰ 200 ਬਿਜਲੀ ਦੇ ਯੂਨਿਟ ਮੁਆਫ ਕੀਤੇ : ਮੁਨੱਵਰ ਮਸੀਹ 

ਇਸਾਈ ਭਾਈਚਾਰੇ ਦੇ ਕਬਰਸਤਾਨਾਂ ਦੀ ਉਸਾਰੀ ਤੇ 100 ਕਰੋੜ ਰੁਪਏ ਖਰਚੇ ਕੀਤੇ ਜਾਣਗੇ
ਕਮਿਸ਼ਨ ਨੇ ਸਾਲ 2015 ਦੌਰਾਨ 500 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ
ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਮਸ਼ੀਹੀ ਭਵਨ ਬਣਾਏ ਜਾਣਗੇ
ਐਸ.ਏ.ਐਸ.ਨਗਰ: 16 ਅਗਸਤ (ਕੁਲਦੀਪ ਸਿੰਘ) ਪੰਜਾਬ ਸਰਕਾਰ ਨੇ ਘੱਟ ਗਿਣਤੀ ਇਸਾਈ ਅਤੇ ਮੁਸ਼ਲਿਮ ਭਾਈਚਾਰੇ ਨਾਲ ਸਬੰਧਤ ਪੱਛੜੀਆਂ ਸ੍ਰੇਣੀਆਂ  ਦੇ ਲੋਕਾਂ ਨੂੰ 200 ਬਿਜਲੀ ਦੇ ਯੂਨਿਟ ਮੁਆਫ ਕਰਨ ਦਾ ਫੈਸਲਾ ਕੀਤਾ ਹੈ, ਘੱਟ ਗਿਣਤੀ ਕਮਿਸ਼ਨ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਵਚਨਬੱਧ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨੱਵਰ ਮਸੀਹ ਨੇ ਵਣ ਭਵਨ ਸਥਿਤ ਕਮਿਸ਼ਨ ਦੇ ਦਫ਼ਤਰ  ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਸ੍ਰੀ ਮੁਨੱਵਰ ਮਸੀਹ ਨੇ ਇਸ ਮੌਕੇ ਦੱਸਿਆ ਕਿ ਰਾਜ ਅੰਦਰ ਇਸਾਈ ਭਾਈਚਾਰੇ ਦੇ ਕਬਰਸਤਾਨਾਂ ਦੀ ਜੋ ਵੱਡੀ ਸਮੱਸਿਆ ਸੀ ਉਸ ਨੂੰ ਹੱਲ ਕਰ ਲਿਆ ਗਿਆ ਹੈ । ਕਬਰਸਤਾਨਾਂ ਵਿੱਚ ਸੈੱਡ, ਚਾਰਦਿਵਾਰੀ, ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਕਰਨ ਲਈ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਖੇ 5 ਏਕੜ, ਅੰਮ੍ਰਿਤਸਰ ਵਿਖੇ 2 ਏਕੜ, ਮੋਹਾਲੀ ਵਿਖੇ 3.5 ਏਕੜ, ਮੁਕਤਸਰ ਸਾਹਿਬ ਵਿਖੇ 2 ਏਕੜ, ਬਰਨਾਲਾ, ਜਲੰਧਰ, ਚਮਕੌਰ ਸਾਹਿਬ, ਬੁਢਲਾਡਾ ਵਿਖੇ ਇੱਕ-ਇੱਕ ਏਕੜ ਕਬਰਸਤਾਨਾਂ ਲਈ ਥਾਂ ਅਲਾਟ ਕਰਾਈ ਗਈ ਹੈ ਅਤੇ ਲੁਧਿਆਣਾ ਲਈ 30 ਲੱਖ ਰੁਪਏ ਦੀ ਗਰਾਂਟ ਵੀ ਜਾਰੀ ਕਰਵਾਈ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਕਬਰਸਤਾਨਾਂ ਦੀ ਜ਼ਮੀਨ ਤੇ ਨਜਾਇਜ ਕਬਜੇ ਸਨ ਉਹ ਵੀ ਦੂਰ ਕਰਵਾਏ ਗਏ ਹਨ।
ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਅਤੇ ਅੰਮ੍ਰਿਤਸਰ ਵਿਖੇ ਮਸੀਹੀ ਭਵਨਾਂ ਦੀ ਉਸਾਰੀ ਕੀਤੀ ਜਾਵੇਗੀ। ਜਿਸ ਲਈ ਜ਼ਮੀਨ ਅਤੇ ਲੋੜੀਦੇ ਪੈਸਿਆਂ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਰਿਲੀਫ ਫੰਡ ਵਿਚੋਂ ਘੱਟ ਗਿਣਤੀ ਲੋਕਾਂ ਲਈ ਬਿਮਾਰੀਆਂ ਦੇ ਇਲਾਜ ਲਈ 100 ਤੋਂ ਵੱਧ ਵਿਅਕਤੀਆਂ ਦੀ ਮਾਲੀ ਮਦਦ ਦਿਵਾਈ ਗਈ ਹੈ। ਸ੍ਰੀ ਮੁਨੱਵਰ ਮਸੀਹ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਕ੍ਰਿਸ਼ਚਿਅਨ ਮੈਰਿਜ ਰਜਿਸਟਰਾਰ ਨਹੀਂ ਸਨ ਪਰੰਤੂ ਕਮਿਸ਼ਨ ਦੇ ਉਪਰਾਲੇ ਸਦਕਾ ਰਾਜ ਵਿੱਚ 10 ਕ੍ਰਿਸ਼ਚਿਅਨ ਮੈਰਿਜ ਰਜਿਸਟਰਾਰਾਂ ਦੀ ਨਿਯੁਕਤੀ ਕਰਵਾਈ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਰਾਜ ਵਿੱਚ ਅਮਨ ਅਤੇ ਸ਼ਾਂਤੀ, ਆਪਸੀ ਭਾਈਚਾਰਾਂ ਅਤੇ ਸਦਭਾਵਨਾ ਕਾਇਮ ਰੱਖਣ ਲਈ ਘੱਟ ਗਿਣਤੀ ਦੇ ਲੋਕਾਂ ਦੀਆਂ ਜ਼ਿਲ੍ਹਾ ਅਤੇ ਸਬਡਵੀਜਨ ਪੱਧਰ ਤੇ ਪੀਸ ਕਮੇਟੀਆਂ ਦਾ ਗਠਨ ਕਰਵਾਇਆ ਗਿਆ ਹੈ। ਉਨ੍ਹਾ ਹੋਰ ਦੱਸਿਆ ਕਿ ਕਮਿਸ਼ਨ ਵੱਲੋਂ ਸਾਲ 2015 ਵਿੱਚ ਇਸਾਈ, ਮੁਸ਼ਲਿਮ ਅਤੇ ਜੈਨਾਂ ਨਾਲ ਹੋਈਆਂ ਵਧੀਕੀਆਂ ਬਾਰੇ ਜੋ ਸ਼ਿਕਾਇਤਾਂ ਮਿਲੀਆਂ ਸਨ 500 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਇਆ ਗਿਆ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਸ੍ਰੀ ਯਕੂਬ ਮਸੀਹ ਮੈਂਬਰ, ਅਨਵਰ ਮਸੀਹ ਮੈਂਬਰ ਅਧੀਨ ਸੇਵਾਵਾਂ ਚੋਣ ਬੋਰਡ, ਡਾ. ਸਾਹਿਬ ਮਸੀਹ ਮੈਂਬਰ ਕ੍ਰਿਸ਼ਚਿਅਨ ਵਿਕਾਸ ਬੋਰੜ, ਹਰਬੰਸ ਮਸੀਹ ਝੱਗੀ, ਫਾਦਰ ਕੇ.ਟੀ. ਮਾਰਟਨ, ਪਾਸਟਰ ਰਾਜ, ਪ੍ਰਿੰਸ ਸਹੋਤਰਾਂ ਅਤੇ ਵਿਕਟਰ ਮਸੀਹ ਆਦਿ ਮੌਜੂਦ ਸਨ।

Leave a Reply

Your email address will not be published. Required fields are marked *