ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਵਜ਼ੀਫੇ 

ਅਪਲਾਈ ਕਰਨ ਦੀ ਆਖਰੀ ਮਿਤੀ 30 ਅਗਸਤ

ਵਿਦਿਅਕ ਸੈਸ਼ਨ 2016-17 ਲਈ ਘੱਟ ਗਿਣਤੀ ਵਰਗ (ਸਿੱਖ,ਮੁਸਲਮਾਨ, ਜੈਨੀ, ਪਾਰਸੀ, ਇਸਾਈ ਤੇ ਬੁੱਧ ਧਰਮ) ਨਾਲ ਸਬੰਧਿਤ ਸਰਕਾਰੀ,ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਚ ਪੜ੍ਹਦੇ ਪਹਿਲੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਵਜੀਫੇ ਵੈਬਸਾਈਟwww.scholarships.gov.in ‘ਤੇ ਆਨ ਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ 30 ਅਗਸਤ 2016 ਹੈ ਅਤੇ ਵਜੀਫੇ ਲਈ ਆਨ-ਲਾਈਨ ਭਰੇ ਫਾਰਮ ਹੀ ਸਵੀਕਾਰ ਕੀਤੇ ਜਾਣਗੇ।

ਆਨ-ਲਾਈਨ ਫਾਰਮ ਭਰਨ ਸਮੇਂ ਸਬੰਧਿਤ ਵਿਦਿਆਰਥੀਆਂ ਦੇ ਸਕੈਨ ਕੀਤੇ ਦਸਤਾਵੇਜ਼ ਨੈਸ਼ਨਲ ਪੋਰਟਲ ‘ਤੇ ਅੱਪਲੋਡ ਕਰਨੇ ਜ਼ਰੂਰੀ ਹਨ ਅਤੇ ਹਰੇਕ ਸਕੂਲ ਆਪਣੀ ਯੂਜਰ ਆਈ.ਡੀ. ਤੋਂ ਹੀ ਅਪਲਾਈ ਕਰਨਗੇ ਜੇਕਰ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਕੋਲ ਯੂਜਰ ਆਈ.ਡੀ. ਨਹੀਂ ਹੈ, ਉਹ ਈ-ਮੇਲ minorityaffairspunjab@gmail.com ‘ਤੇ ਆਪਣੀ ਬੇਨਤੀ ਭੇਜ ਸਕਦੇ ਹਨ। ਜਿਹੜੇ ਸਕੂਲਾਂ ਪਹਿਲਾ ਹੀ ਰਜਿਸਟਰ ਹਨ। ਉਹਨਾਂ ਦਾ ਪੁਰਾਣਾ ਯੂਜਰ ਆਈ.ਡੀ ਹੀ ਕੰਮ ਕਰੇਗਾ। ਉਨ੍ਹਾਂ ਹੋਰ ਦੱਸਿਆ ਕਿ ਈ-ਪੰਜਾਬ ਪੋਰਟਲ ਤੇ ਜਿੰਨੇ ਵੀ ਵਿਦਿਆਰਥੀਆਂ ਨੂੰ ਅਪਲਾਈ ਕਰਵਾਇਆ ਗਿਆ ਹੈ, ਉਨ੍ਹਾਂ ਤੋਂ ਦੁਬਾਰਾ ਨੈਸ਼ਨਲ ਸਕਾਲਰਸਿਪ ਪੋਰਟਲ ‘ਤੇ ਅਪਲਾਈ ਕਰਵਾਇਆ ਜਾਵੇਗਾ ਕਿਉਂਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਸਕੀਮ ਅਧੀਨ ਲਾਭ ਲੈਣ ਵਾਲੇ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਨੈਸ਼ਨਲ ਸਕਾਲਰਸਿਪ ਪੋਰਟਲ ਤੇ ਹੀ ਅਪਲਾਈ ਕਰਵਾਇਆ  ਜਾਣਾ ਹੈ।

ਅਪਲਾਈ ਕਰਨ ਸਮੇਂ ਸਾਰੇ ਵਿਦਿਆਰਥੀਆਂ ਦਾ ਆਧਾਰ ਨੰਬਰ ਅਤੇ ਬੈਂਕ ਖਾਤਾ ਹੋਣ ‘ਤੇ  ਆਧਾਰ ਕਾਰਡ ਨਾਲ ਲਿੰਕ ਹੋਣਾ ਵੀ  ਅਤਿ ਜਰੂਰੀ ਹੈ। ਵਿਦਿਆਰਥੀ  ਨਾਲ ਸਬੰਧਤ ਸਾਰੀ ਸੂਚਨਾ ਸਹੀ ਤੇ ਦਰੁਸਤ ਭਰੀ ਜਾਵੇ। ਨੋਡਲ ਇੰਚਾਰਜ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ, ਫਾਰਮ ਡਾਊਨਲੋਡ ਕਰਨ ਵਾਸਤੇ ਵੈਬਸਾਈਟwww.minorityaffairs.gov.in ਅਤੇ ਨਵੀਆਂ ਰਜਿਸਟ੍ਰੇਸ਼ਨਾਂ ਲਈ ਈ-ਮੇਲwww.minorityaffairs.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾਂ ਟੋਲ ਫਰੀ ਨੰਬਰ 1800-137-0015 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨਾ੍ਹਂ ਦੱਸਿਆ ਕਿ ਸਕੂਲ ਮੁਖੀ ਵਿਦਿਆਰਥੀਆਂ ਦੀ ਯੋਗਤਾ  ਤਸਦੀਕ ਕਰਨਗੇ ਤੇ ਇਹ ਵੀ ਤਸਦੀਕ ਕਰਨਗੇ ਕਿ ਸਿਫ਼ਾਰਸ਼ ਕੀਤੇ ਵਿਦਿਆਰਥੀ ਨਿਯਮਾਂ ਅਨੁਸਾਰ ਯੋਗ ਹਨ ਅਤੇ ਕੋਈ ਵੀ ਯੋਗ ਵਿਦਿਆਰਥੀ ਛੱਡਿਆਂ ਨਹੀਂ ਗਿਆ।

Leave a Reply

Your email address will not be published. Required fields are marked *