ਚਚੇਰੇ ਭਰਾ ਨੂੰ ਜਖਮੀ ਕਰਨ ਵਾਲਾ ਕਾਬੂ

ਐਸ.ਏ.ਐਸ.ਨਗਰ, 12 ਅਗਸਤ (ਸ.ਬ.) ਥਾਣਾ ਸੋਹਾਣਾ ਦੇ ਅਧੀਨ ਪੈਂਦੇ ਪਿੰਡ ਧਰਮਗੜ੍ਹ ਵਿੱਚ ਬੀਤੀ 26 ਜੁਲਾਈ ਦੀ ਰਾਤ ਨੂੰ ਦੋ ਚਚੇਰੇ ਭਰਾਵਾਂ ਵਿਚਾਲੇ ਰਸਤੇ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ ਵਿੱਚ ਪੁਲੀਸ ਵਲੋਂ ਜਖਮੀ ਹੋਏ ਨੌਜਵਾਨ ਗੁਰਮੇਜਰ ਸਿੰਘ ਦੀ ਸ਼ਿਕਾਇਤ ਤੇ ਉਸਦੇ ਚਚੇਰੇ ਭਰਾ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ|
ਇੱਥੇ ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸੋਹਾਣਾ ਪੁਲੀਸ ਵਲੋਂ ਜਖਮੀ ਗੁਰਮੇਜਰ ਸਿੰਘ ਦੇ ਬਿਆਨਾਂ ਅਤੇ ਡਾਕਟਰ ਦੀ ਰਿਪੋਰਟ ਦੇ ਆਧਾਰ ਤੇ ਬੀਤੀ 7 ਅਗਸਤ ਨੂੰ ਉਸਦੇ  ਚਚੇਰੇ ਭਰਾ ਮਨਜਿੰਦਰ, ਅਮਨਦੀਪ ਸਿੰਘ, ਜਸਬੀਰ ਕੌਰ ਅਤੇ ਹਰਵਿੰਦਰ ਕੌਰ ਦੇ ਖਿਲਾਫ ਆਈ ਪੀ ਸੀ ਦੀ ਧਾਰਾ 452, 354, 323, 341, 506, 148, 149 ਅਧੀਨ ਮਾਮਲਾ ਦਰਜ ਕੀਤਾ ਸੀ ਜਿਸਤੋਂ ਬਾਅਦ ਪੁਲੀਸ ਵਲੋਂ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ|
ਇੱਥੇ ਜਿਕਰਯੋਗ ਹੈ ਕਿ ਬੀਤੀ 26 ਜੁਲਾਈ ਨੂੰ ਹੋਏ ਝਗੜੇ ਦੌਰਾਨ ਗੁਰਮੇਜਰ ਸਿੰਘ ਦੀ ਬਾਂਹ ਵਿੱਚ ਸੱਟ ਲੱਗੀ ਸੀ ਅਤੇ ਉਸਨੂੰ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ| 
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਮਨਜਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵਲੋਂ ਉਸਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ| 

Leave a Reply

Your email address will not be published. Required fields are marked *