ਚਰਚ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਖੇਤੀ ਬਿਲਾਂ ਖਿਲਾਫ ਪ੍ਰਦਰਸ਼ਨ ਕੀਤਾ

ਐਸ.ਏ.ਐਸ.ਨਗਰ, 14 ਦਸੰਬਰ  (ਸ.ਬ.) ਕੇਂਦਰ ਸਰਕਾਰ ਵਲੋਂ ਲਾਗੂ            ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੁਹਾਲੀ ਚਰਚਸ ਅਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ  ਰੋਸ ਪ੍ਰਗਟ ਕੀਤਾ ਗਿਆ| ਇਸ ਮੌਕੇ ਮਸੀਹ ਭਲਾਈ ਬੋਰਡ ਦੇ ਮੈਂਬਰ ਸੰਨੀ ਬਾਵਾ ਨੇ ਮੰਗ ਕੀਤੀ ਕਿ ਇਹ ਤਿੰਨੇ ਖੇਤੀ ਬਿੱਲ ਤੁਰੰਤ ਵਾਪਸ ਲਏ ਜਾਣ| ਉਹਨਾਂ ਕਿਹਾ ਕਿ ਇਹਨਾਂ ਬਿੱਲਾਂ ਦੇ ਦੇਸ਼ ਵਿੱਚ ਲਾਗੂ ਹੋਣ ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਅਦਾਰਿਆਂ ਦੇ ਹੱਥਾਂ ਵਿੱਚ ਜਾਣ ਨਾਲ ਮਜ਼ਦੂਰਾਂ ਲਈ ਰੋਜ਼ਗਾਰ ਦੇ ਮੌਕੇ ਘੱਟਣਗੇ ਅਤੇ ਇਹ ਕਿਸਾਨੀ ਲਈ ਅਣਸੁਖਾਵਾਂ ਮਾਹੌਲ ਪੈਦਾ ਕਰ ਦੇਣਗੇ| 
ਇਸ ਮੌਕੇ ਮੁਹਾਲੀ ਚਰਚਸ ਅਸੋਸੀਏਸ਼ਨ ਦੇ ਪ੍ਰਧਾਨ ਰੈਵ. ਅਨਿਲ ਰੋਏ, ਪਾਸਟਰ ਐਮ ਡੀ ਸੈਮੂਏਲ ਮੀਤ ਪ੍ਰਧਾਨ, ਸ਼ੀਜੂ ਫ਼ਿਲਿੱਪ ਖ਼ਜ਼ਾਨਚੀ, ਪਾਸਟਰ ਰਾਜੂ ਚਾਕੂ ਜਨਰਲ ਸੈਕਟਰੀ, ਪਾਸਟਰ ਪ੍ਰਸਾਦ ਪੌਲ, ਪਾਸਟਰ ਦਰਸ਼ਨ, ਪਾਸਟਰ ਜੈ ਪਾਲ, ਬ੍ਰਦਰ ਰਿਤੇਸ਼, ਬ੍ਰਦਰ ਡੈਨੀਏਲ, ਬ੍ਰਦਰ ਲਾਲ ਚੰਦ, ਬਿਹਾਰੀ ਲਾਲ, ਸਲਵਿੰਦਰ ਅਤੇ ਬ੍ਰਦਰ ਅਨਿਲ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *