ਚਰਨਜੀਤ ਸਿੰਘ ਵਾਲੀਆ ਦਾ ਹਾਲ ਪੁੱਛਣ ਫੋਰਟਿਸ ਹਸਪਤਾਲ ਪਹੁੰਚੇ ਸਾਬਕਾ ਮੰਤਰੀ ਇੰਦਰਜੀਤ ਜੀਰਾ


ਐਸ.ਏ.ਐਸ.ਨਗਰ, 21 ਨਵੰਬਰ (ਸ.ਬ.) ਮਾਤਾ ਸਾਹਿਬ ਕੌਰ ਕਾਲਜ ਦੇ ਚੇਅਰਮੈਨ ਅਤੇ  ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਵਾਲੀਆ ਜੋ ਕਿ ਫੋਰਟਿਸ ਹਸਪਤਾਲ ਵਿਚ ਜੇਰੇ ਇਲਾਜ ਹਨ, ਦਾ ਹਾਲ ਚਾਲ ਜਾਨਣ ਲਈ ਸਾਬਕਾ ਸਿਹਤ ਅਤੇ ਜੇਲ੍ਹਾਂ ਬਾਰੇ ਮੰਤਰੀ ਇੰਦਰਜੀਤ ਸਿੰਘ ਜੀਰਾ ਹਸਪਤਾਲ ਪੁੱਜੇ|
ਇਸ ਮੌਕੇ ਸਾਬਕਾ ਮੰਤਰੀ ਜੀਰਾ ਨੇ ਕਿਹਾ ਕਿ ਚਰਨਜੀਤ ਸਿੰਘ ਵਾਲੀਆ ਦੀ ਨਰਸਿੰਗ ਟ੍ਰੇਨਿੰਗ ਦੇ               ਖੇਤਰ ਵਿਚ ਵੱਡੀ ਦੇਣ ਹੈ| ਉਨ੍ਹਾਂ ਇਸ ਮੌਕੇ ਚਰਨਜੀਤ ਸਿੰਘ ਵਾਲੀਆ ਦੀ ਛੇਤੀ ਸਿਹਤਯਾਬੀ ਲਈ ਅਰਦਾਸ ਕੀਤੀ ਅਤੇ ਫੋਰਟਿਸ ਦੇ ਡਾਕਟਰਾਂ ਤੋਂ ਵੀ ਵਾਲੀਆ ਦੀ ਸਿਹਤ ਬਾਰੇ ਜਾਣਕਾਰੀ ਹਾਸਿਲ ਕੀਤੀ|
ਇਸ ਮੌਕੇ ਚਰਨਜੀਤ ਸਿੰਘ ਵਾਲੀਆ ਦੀ ਪਤਨੀ ਅਤੇ ਮਾਤਾ ਸਾਹਿਬ ਕੌਰ ਕਾਲਜ ਦੇ ਐਮ.ਡੀ. ਜਸਵਿੰਦਰ ਕੌਰ ਵਾਲੀਆ, ਮਸ਼ਹੂਰ ਸਕਿਨ ਸਪੈਸ਼ਲਿਸਟ ਡਾ. ਪਰਮਜੀਤ ਸਿੰਘ ਵਾਲੀਆ ਅਤੇ ਫੋਰਟਿਸ ਦੇ ਡਾਕਟਰ ਵੀ ਹਾਜਿਰ ਸਨ|

Leave a Reply

Your email address will not be published. Required fields are marked *