ਚਲਦੀ ਕਾਰ ਉੱਪਰ ਡਿੱਗਿਆ ਦਰਖਤ, ਚਾਲਕ ਸੁਰੱਖਿਅਤ

ਚੰਡੀਗੜ੍ਹ, 12 ਫਰਵਰੀ (ਸ.ਬ.) ਚੰਡੀਗੜ੍ਹ ਦੇ ਸੈਕਟਰ 18-19 ਲਾਈਟ ਪਾਇੰਟ ਤੋਂ ਸੈਕਟਰ 19 ਵੱਲ ਆਉਂਦੀ ਸੜਕ ਤੇ ਤੇਜ ਹਵਾ ਅਤੇ ਮੀਂਹ ਦੇ ਝੋਂਕੇ ਨਾਲ ਚੱਲਦੀ ਆਲਟੋ ਗੱਡੀ ਤੇ ਦਰਖਤ ਡਿੱਗ ਗਿਆ| ਕਾਰ ਚਾਲਕ ਸੈਕਟਰ 19 ਤੋਂ ਹੁੰਦੇ ਹੋਏ ਸੈਕਟਰ 21 ਜਾ ਰਿਹਾ ਸੀ| ਕਾਰ ਚਾਲਕ ਨੇ ਇਸਦੀ ਸੂਚਨਾ ਤੁਰੰਤ ਪੁਲੀਸ ਕੰਟਰੋਲ ਰੂਮ ਨੰਬਰ 100 ਤੇ ਦਿੱਤੀ| ਮੌਕੇ ਤੇ ਪਹੁੰਚ ਕੇ ਪੁਲੀਸ ਨੇ ਕਾਰ ਚਾਲਕ ਨੂੰ ਗੱਡੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ| ਕਾਰ ਚਾਲਕ ਨੂੰ ਕੋਈ ਵੀ ਚੋਟ ਨਹੀਂ ਆਈ ਪਰ ਗੱਡੀ ਉੱਤੇ ਦਰਖਤ ਡਿੱਗਣ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ| ਮੌਕੇ ਤੇ ਪਹੁੰਚ ਕੇ ਪੁਲੀਸ ਨੇ ਕਰੇਨ ਬੁਲਵਾ ਕੇ ਦਰਖਤ ਨੂੰ ਪਿੱਛੇ ਹਟਵਾਇਆ ਅਤੇ ਜਾਮ ਵਿੱਚ ਫਸੇ ਲੋਕਾਂ ਨੂੰ ਰਾਹਤ ਦਿਵਾਈ|

Leave a Reply

Your email address will not be published. Required fields are marked *