ਚਲਦੀ ਕਾਰ ਤੇ ਡਿੱਗੀ ਚਟਾਨ

ਸੋਲਨ, 27 ਜਨਵਰੀ (ਸ.ਬ.) ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਜਗ੍ਹਾ-ਜਗ੍ਹਾ ਜ਼ਮੀਨ ਖਿੱਸਕਣ ਦੀਆਂ ਖਬਰਾਂ ਆ ਰਹੀਆਂ ਹਨ| ਸੋਲਨ ਨੇੜੇ ਜਾਂਬਲੀ ਵਿੱਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਦੋਂ ਚੰਡੀਗੜ੍ਹ-ਸ਼ਿਮਲਾ ਹਾਇਵੇ ਤੇ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ| ਚਲਦੀ ਕਾਰ ਤੇ ਅਚਾਨਕ ਇਕ ਵੱਡੀ ਚਟਾਨ ਆ ਕੇ ਡਿੱਗ ਗਈ| ਕਾਰ ਵਿੱਚ ਊਨਾ ਦੇ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋਸਤ ਦਾ ਬੱਚਾ ਸਵਾਰ ਸਨ|
ਚਟਾਨ ਡਿੱਗਣ ਕਾਰਨ ਕਾਰ ਚਲਾ ਰਹੇ ਸੁਸ਼ੀਲ ਕੁਮਾਰ ਜ਼ਖਮੀ ਹੋ ਗਏ| ਸੁਸ਼ੀਲ ਕੁਮਾਰ ਨੂੰ ਚੰਡੀਗੜ੍ਹ ਦੇ 32 ਸੈਕਟਰ ਮੈਡੀਕਲ ਕਾਲੇਜ ਵਿੱਚ ਰੀੜ ਦੀ ਹੱਡੀ ਦੇ ਐਕਸ-ਰੇ ਲਈ ਰੈਫਰ ਕੀਤਾ ਗਿਆ ਹੈ| ਉਨ੍ਹਾਂ ਦੀ ਹਾਲਤ ਸਥਿਰ ਹੈ| ਤਿੰਨਾਂ ਦੀ ਜਾਨ ਬਚ ਗਈ ਹੈ| ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਵੀ ਪੁੱਜ ਗਈ|
ਹਾਦਸੇ ਕਾਰਨ ਕੁਝ ਦੇਰ ਲਈ ਹਾਈਵੇ ਜ਼ਾਮ ਹੋ ਗਿਆ ਪਰ ਪੁਲੀਸ ਨੇ ਜਲਦੀ ਹੀ ਸੜਕ ਬਹਾਲ ਕਰ ਦਿੱਤੀ| ਪ੍ਰਸ਼ਾਸਨ ਨੇ ਜਲਦੀ ਹੀ ਸੜਕ ਤੇ ਚਟਾਨ ਅਤੇ ਹਾਦਸੇ ਦਾ ਸ਼ਿਕਾਰ ਕਾਰ ਨੂੰ ਹਟਾ ਦਿੱਤਾ ਅਤੇ ਟ੍ਰੈਫਿਕ ਸ਼ੁਰੂ ਕਰ ਦਿੱਤੀ|

Leave a Reply

Your email address will not be published. Required fields are marked *