ਚਲਦੀ ਬੱਸ ਦਾ ਟਾਇਰ ਫਟਿਆ, ਵਾਲ ਵਾਲ ਬਚੇ ਬੱਸ ਸਵਾਰ

ਐਸ ਏ ਐਸ ਨਗਰ, 10 ਸਤੰਬਰ (ਸ.ਬ.) ਬਨੂੰੜ ਨੇੜੇ ਪਟਿਆਲਾ ਤੋਂ ਮੁਹਾਲੀ ਆ ਰਹੀ ਪ੍ਰਾਈਵੇਟ ਕੰਪਨੀ ਕਰਨ ਬੱਸ ਸਰਵਿਸ ਦੀ ਬੱਸ ਦਾ ਕੰਡਕਟਰ ਸਾਈਡ ਦਾ ਪਿਛਲਾ ਟਾਇਰ ਅਚਾਨਕ ਫਟ ਗਿਆ| ਟਾਇਰ ਫਟਣ ਸਮੇਂ ਬੱਸ ਕਾਫੀ ਤੇਜ ਰਫਤਾਰ ਤੇ ਜਾ ਰਹੀ ਸੀ ਪਰ ਟਾਇਰ ਫਟਣ ਤੋਂ ਬਾਅਦ ਡ੍ਰਾਈਵਰ ਨੇ ਬੱਸ ਨੂੰ ਕਿਸੇ ਤਰ੍ਹਾਂ ਕਾਬੂ ਕਰ ਲਿਆ ਜਿਸ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ|
ਬੱਸ ਵਿੱਚ ਸਵਾਰ ਲੋਕਾਂ ਨੇ ਦੱਸਿਆ ਕਿ ਅੱਜ ਛੁਟੀ ਦਾ ਦਿਨ ਹੋਣ ਦੇ ਬਾਵਜੂਦ ਬੱਸ ਵਿਚ ਕਾਫੀ ਭੀੜ ਸੀ, ਬੱਸ ਵਿਚ ਜਿੰਨੇ ਲੋਕ ਸੀਟਾਂ ਉਪਰ ਬੈਠੇ ਸਨ, ਉਨੇ ਹੀ ਖੜੇ ਸਨ| ਬਨੂੰੜ ਨੇੜੇ ਅਚਾਨਕ ਹੀ ਇਸ ਬੱਸ ਦਾ ਟਾਇਰ ਫਟ ਗਿਆ ਤੇ ਡ੍ਰਾਈਵਰ ਨੇ ਬੱਸ ਰੋਕ ਲਈ| ਉਹਨਾਂ ਕਿਹਾ ਕਿ ਇਸ ਤਰ੍ਹਾਂ ਚਲਦੀ ਬੱਸ ਦਾ ਟਾਇਰ ਫਟਣ ਕਰਕੇ ਬੱਸ ਉਲਟ ਵੀ ਸਕਦੀ ਸੀ ਪਰ ਬਚਾਓ ਹੋ ਗਿਆ|
ਬਾਅਦ ਵਿੱਚ ਡਰਾਇਵਰ ਕੰਡਕਟਰ ਨੇ ਫਟੇ ਹੋਏ ਟਾਇਰ ਦੀ ਥਾਂ ਸਟਿਪਣੀ ਲਗਾ ਕੇ ਬੱਸ ਨੂੰ ਅਗਲੇ ਸਫਰ ਲਈ ਤੋਰ ਲਿਆ| ਇਸ ਕਾਰਨ ਲੋਕਾਂ ਦਾ ਇਕ ਘੰਟੇ ਤੋਂ ਵਧ ਸਮਾਂ ਖਰਾਬ ਹੋ ਗਿਆ ਅਤੇ ਨੌਕਰੀ ਪੇਸ਼ਾ ਲੋਕ ਆਪਣੇ ਕੰਮਾਂ ਕਾਰਾਂ ਉਪਰ ਜਾਣ ਲਈ ਲੇਟ ਹੋ ਗਏ|

Leave a Reply

Your email address will not be published. Required fields are marked *