ਚਾਕੂ ਮਾਰ ਕੇ ਵਿਦਿਆਰਥੀ ਨੂੰ ਜ਼ਖਮੀ ਕੀਤਾ

ਚੰਡੀਗੜ੍ਹ, 2 ਫਰਵਰੀ (ਰਾਹੁਲ) ਚੰਡੀਗੜ੍ਹ ਦੇ ਸੈਕਟਰ -28 ਵਿਚ ਸੰਤ ਸ਼ੋਲਜਰ ਸਕੂਲ ਦੇ ਬਾਹਰ ਖੜੀਆਂ ਲੜਕੀਆਂ ਨੂੰ ਛੇੜਨ ਤੋਂ ਰੋਕਣ ਤੇ ਦੋ ਨੌਜਵਾਨਾਂ ਨੇ ਸਕੂਲ ਦੇ ਇੱਕ ਵਿਦਿਆਰਥੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ|
ਸੈਕਟਰ -19 ਨਿਵਾਸੀ ਪ੍ਰਮੋਦ ਕੁਮਾਰ ਨੇ ਦਸਿਆ ਕਿ ਉਹਨਾਂ ਦਾ ਪੁੱਤਰ ਸੈਟ ਸ਼ੋਲਜਰ ਸਕੂਲ ਦਾ 11ਵੀਂ ਦਾ ਵਿਦਿਆਰਥੀ ਹੈ| ਸਕੂਲ ਦੇ ਬਾਹਰ ਖੜੀਆਂ ਕੁੜੀਆਂ ਉਪਰ ਦੋ ਨੌਜਾਵਾਨ ਕੁਮੇਂਟ ਕਰ ਰਹੇ ਸਨ ਤਾਂ ਉਹਨਾਂ ਦੇ ਪੁੱਤਰ ਨੇ ਉਹਨਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ ਨੌਜਵਾਨਾਂ ਨੇ ਉਸਦੇ ਚਾਕੂ ਮਾਰ ਦਿੱਤਾ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *