ਚਾਰਬਾਗ ਸਟੇਸ਼ਨ ਦੇ ਨੇੜੇ ਦੋ ਹੋਟਲਾਂ ਵਿੱਚ ਲੱਗੀ ਭਿਆਨਕ ਅੱਗ, 5 ਵਿਅਕਤੀ ਝੁਲਸੇ

ਲਖਨਊ, 19 ਜੂਨ (ਸ.ਬ.) ਉਤਰ ਪ੍ਰਦੇਸ਼ ਵਿੱਚ ਲਖਨਊ ਦੇ ਨਾਕਾ ਖੇਤਰ ਵਿੱਚ ਅੱਜ ਸਵੇਰੇ ਚਾਰਬਾਗ ਸਟੇਸ਼ਨ ਦੇ ਨੇੜੇ ਦੁੱਧ ਮਾਰਕੀਟ ਕੋਲ ਵਿਰਾਟ ਅਤੇ ਐਸ. ਐਸ. ਜੇ. ਇੰਟਰਨੈਸ਼ਨਲ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਪੰਜ ਵਿਅਕਤੀ ਝੁਲਸ ਗਏ|
ਜਾਣਕਾਰੀ ਮੁਤਾਬਕ ਨਾਕਾ ਇਲਾਕੇ ਵਿੱਚ ਸਥਿਤ ਦੁੱਧ ਮਾਰਕੀਟ ਦੇ ਨੇੜੇ ਸਵੇਰੇ ਛੇ ਮੰਜਿਲੇ ਹੋਟਲ ਵਿਰਾਟ ਵਿੱਚ ਤੇਜ਼ ਧਮਾਕੇ ਤੋਂ ਬਾਅਦ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਨੇੜੇ ਹੀ ਸਥਿਤ ਐਸ. ਐਸ. ਜੇ. ਇੰਟਰਨੈਸ਼ਨਲ ਹੋਟਲ ਵਿੱਚ ਫੈਲ ਗਈ| ਅੱਗ ਵਿੱਚ ਪੰਜ ਵਿਅਕਤੀ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ| ਅੱਗ ਲੱਗਣ ਨਾਲ ਦੋਵਾਂ ਹੋਟਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ|

Leave a Reply

Your email address will not be published. Required fields are marked *