ਚਾਰਾ ਘਪਲਾ ਮਾਮਲਾ: ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਏ ਲਾਲੂ

ਰਾਂਚੀ, 9 ਜੂਨ (ਸ.ਬ.) ਸੁਪਰੀਮ ਕੋਰਟ ਦੇ ਨਿਰਦੇਸ਼ ਤੇ ਚਾਰਾ ਘਪਲੇ ਨਾਲ ਜੁੜੇ 2 ਮਾਮਲਿਆਂ ਵਿੱਚ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅੱਜ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਹਾਜ਼ਰ ਹੋਏ| ਇਨ੍ਹਾਂ ਚੋਂ ਇਕ ਮਾਮਲਾ ਦੇਵਘਰ ਕੋਸ਼ਾਗਾਰ ਤੋਂ 97 ਲੱਖ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦਾ ਹੈ, ਜਦਕਿ ਦੂਜਾ ਡੋਰੰਡਾ ਕੋਸ਼ਾਗਾਰ ਤੋਂ 139 ਕਰੋੜ 37 ਲੱਖ ਰੁਪਏ ਦੀ ਨਿਕਾਸੀ ਦਾ ਹੈ| ਲਾਲੂ ਦੇ ਇਲਾਵਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਡਾ. ਜਗਨਾਥ ਮਿਸ਼ਰਾ ਵੀ ਚਾਰਾ ਘਪਲੇ ਦੇ ਮਾਮਲੇ 54 ਏ 96 ਵਿੱਚ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ| ਅਦਾਲਤ ਤੋਂ ਨਿਕਲਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਲੂ ਨੇ ਕਿਹਾ ਕਿ ਕੋਰਟ ਦੇ ਬੁਲਾਵੇ ਤੇ ਉਹ ਅਦਾਲਤ ਵਿੱਚ ਹਾਜ਼ਰ ਹੋਏ ਹਨ| ਉਹ ਅਦਾਲਤ ਦਾ ਪੂਰਾ ਸਮਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਨਿਆ ਮਿਲੇਗਾ|
ਜ਼ਿਕਰਯੋਗ ਹੈ ਕਿ ਲਾਲੂ ਨੂੰ ਚਾਰਾ ਘਪਲੇ ਦੇ ਇਕ ਮਾਮਲੇ ਵਿੱਚ ਪਹਿਲਾਂ ਤੋਂ ਸਜ਼ਾ ਸੁਣਾਈ ਹੈ| ਇਹ ਮਾਮਲਾ ਚਾਈਬਾਸਾ ਕੋਸ਼ਾਗਾਰ ਨਾਲ ਗੈਰ-ਕਾਨੂੰਨੀ ਨਿਕਾਸੀ ਦਾ ਹੈ, ਜਿਸ ਵਿੱਚ ਉਹ ਫਿਲਹਾਲ ਜ਼ਮਾਨਤ ਤੇ ਹਨ|

Leave a Reply

Your email address will not be published. Required fields are marked *