ਚਾਰਾ ਘਪਲਾ ਮਾਮਲਾ: ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਏ ਲਾਲੂ

ਨਵੀਂ ਦਿੱਲੀ, 6 ਜੂਨ (ਸ.ਬ.) ਚਾਰਾ ਘਪਲਾ ਮਾਮਲੇ ਨੂੰ ਲੈ ਕੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਏ| ਸੂਤਰਾਂ ਦੇ ਮੁਤਾਬਕ ਕੋਰਟ ਵਿੱਚ ਉਨ੍ਹਾਂ ਦੇ ਵਕੀਲ ਪ੍ਰਦੀਪ ਕੁਮਾਰ ਨੇ ਆਪਣੀ ਗੱਲ ਰੱਖੀ| ਇਸ ਮਾਮਲੇ ਵਿੱਚ ਕਿੰਨੇ ਦੋਸ਼ੀ ਜ਼ਿੰਦਾ ਹੈ ਇਹ ਦੇਖਣ ਲਈ ਅੱਜ ਕੋਰਟ ਵਿੱਚ ਲਾਲੂ ਦੀ ਪੇਸ਼ੀ ਸੀ| ਪ੍ਰਦੀਪ ਕੁਮਾਰ ਨੇ ਕਿਹਾ ਕਿ ਲਾਲੂ ਨੇ ਹਮੇਸ਼ਾਂ ਹੀ ਕੋਰਟ ਦਾ ਸਮਾਨ ਕੀਤਾ ਹੈ| ਸਾਲ 1990 ਵਿੱਚ ਬਿਹਾਰ ਦੇ ਪਸ਼ੂ-ਪਾਲਣ ਵਿਭਾਗ ਨਾਲ ਸੰਬੰਧਿਤ ਚਾਰਾ ਘਪਲਾ ਮਾਮਲਾ ਸਾਹਮਣੇ ਆਇਆ ਸੀ|
ਘਪਲੇ ਦੌਰਾਨ ਲਾਲੂ ਪ੍ਰਸਾਦ ਯਾਦਵ ਸੂਬੇ ਦੇ ਮੁੱਖ ਮੰਤਰੀ ਸੀ| ਚਾਰਾ ਘਪਲਾ ਮਾਮਲੇ ਵਿੱਚ ਸੀ.ਬੀ.ਆਈ ਨੂੰ ਗਵਾਹ ਪੇਸ਼ ਕਰਨੇ ਹਨ| ਕੇਸ ਵਿੱਚ 44 ਲੋਕਾਂ ਤੇ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 15 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ ਅਤੇ 29 ਲੋਕਾਂ ਤੇ ਹੁਣ ਟਰਾਇਲ ਚੱਲ ਰਿਹਾ ਹੈ| ਕੇਸ ਟਰਾਇਲ ਵਿੱਚ ਸੀ.ਬੀ.ਆਈ. ਨੇ ਹੁਣ ਤੱਕ 34 ਗਵਾਹਾਂ ਨੂੰ ਪੇਸ਼ ਕੀਤਾ ਹੈ| ਸੀ.ਬੀ.ਆਈ. ਨੇ 1996 ਵਿੱਚ ਇਹ ਮਾਮਲਾ ਦਰਜ ਕੀਤਾ ਸੀ|

Leave a Reply

Your email address will not be published. Required fields are marked *