ਚਾਰ ਦਿਨਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ

ਖਰੜ, 14 ਜੂਨ (ਸ.ਬ.) ਪਿੰਡ ਬਜਹੇੜੀ ਵਿਖੇ ਚਾਰ ਦਿਨਾਂ ਕ੍ਰਿਕਟ ਟਰਨਾਮੈਂਟ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸੰਨੀ    ਬਜਹੇੜੀ ਨੇ ਦਸਿਆ ਕਿ ਇਸ ਟੂਰਨਾਮੈਂਟ ਦੇ ਆਖਰੀ ਦਿਨ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਮੁੱਖ ਮਹਿਮਾਨ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਰਾਜਾ ਮੁਹਾਲੀ ਨੇ ਕਿਹਾ ਕਿ ਨੌਜਵਾਨਾਂ ਨੂੰ  ਖੇਡਾਂ ਵਿੱਚ ਰੁਚੀ ਲੈਣੀ ਚਾਹੀਦੀ ਹੈ| ਖੇਡਾਂ ਸਰੀਰ ਦੇ ਨਾਲ ਨਾਲ ਦਿਮਾਗ ਨੂੰ ਵੀ ਤੰਦਰੁਸਤ ਰਖਦੀਆਂ ਹਨ| ਇਸ ਮੌਕੇ ਉਹਨਾਂ  ਜੇਤੂ ਟੀਮਾਂ ਨੂੰ ਇਨਾਮ ਵੰਡੇ| ਇਸ ਟੂਰਨਾਮੈਂਟ ਵਿੱਚ  ਬਜਹੇੜੀ ਏ ਪਹਿਲੇ, ਬਜਹੇੜੀ ਬੀ ਦੂਜੇ, ਗੁਰੂ ਇਲੈਵਨ ਟੀਮ ਤੀਜੇ ਸਥਾਨ ਤੇ ਰਹੀ|
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਖੁਸ਼ਵੰਤ ਰਾਏ ਗੀਗਾ, ਸਰਪੰਚ ਗੋਲਾ ਘੜੂੰਆਂ, ਮਲਕੀਤ ਸਿੰਘ, ਸਤਨਾਮ ਸਿੰਘ ਲਾਂਡਰਾਂ, ਸਰਬਜੀਤ ਸਿੰਘ ਲਖਨੌਰ, ਬਿੰਦਾ ਪੰਚ, ਤੇਜੀ ਸਕਰੂਲਾਂਪੁਰ, ਮਨਜੀਤ ਬਜਹੇੜੀ, ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਬਜਹੇੜੀ, ਕੋਚ ਪੰਮਾ, ਰਵਿੰਦਰ  ਬਜਹੇੜੀ, ਗਗਨ ਬਜਹੇੜੀ, ਅਨਮੋਲ ਗਿੱਲ ਵੀ ਮੌਜੂਦ ਸਨ|

Leave a Reply

Your email address will not be published. Required fields are marked *