ਚਾਰ ਸਾਲਾਂ ਤੋਂ ਭਗੌੜਾ ਮੁਜਰਮ ਕਾਬੂ

ਐਸ਼ਏ 30 ਦਸੰਬਰ (ਜਸਵਿੰਦਰ ਸਿੰਘ ) ਮੁਹਾਲੀ ਪੁਲੀਸ ਵਲੋਂ ਪਿਛਲੇ ਚਾਰ ਸਾਲ ਤੋਂ ਭਗੌੜੇ ਮੁਜਰਮ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਥਾਣਾ ਮਟੌਰ ਦੇ ਏ ਐਸ ਆਈ ਰਾਜ ਕੁਮਾਰ ਨੇ ਦੱਸਿਆ ਕਿ ਗੁਰਚਰਨ ਸਿੰਘ ਨਾਮ ਦੇ ਇਸ ਸ਼ਖਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਹੋਇਆ ਸੀ ਅਤੇ ਇਹ ਪਿਛਲੇ ਚਾਰ ਸਾਲ ਤੋਂ ਦੋ ਕੇਸਾਂ ਵਿੱਚ ਭਗੌੜਾ ਸੀ।
ਪੁਲੀਸ ਵਲੋਂ ਗੁਰਚਰਨ ਸਿੰਘ ਨੂੰ ਬੀਤੀ 28 ਤਰੀਕ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲੀਸ ਅਨੁਸਾਰ ਅਦਾਲਤ ਵਲੋਂ ਇਸਨੂੰਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਵਿਅਕਤੀ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਅਤੇ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।

Leave a Reply

Your email address will not be published. Required fields are marked *