ਚਾਰ ਸਾਲ ਬਾਅਦ ਸ਼ਿਮਲਾ ਤੋਂ ਦਿੱਲੀ ਨੂੰ ਉਡਾਣ ਸ਼ੁਰੂ, ਪ੍ਰਧਾਨ ਮੰਤਰੀ ਨੇ ਦਿਖਾਈ ਹਰੀ ਝੰਡੀ

ਸ਼ਿਮਲਾ, 27 ਅਪ੍ਰੈਲ (ਸ.ਬ.)  ਕਰੀਬ ਚਾਰ ਸਾਲ ਬਾਅਦ ਸ਼ਿਮਲਾ ਤੋਂ ਦਿੱਲੀ ਲਈ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ ਹਨ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਸਤੀ ਹਵਾਈ     ਸੇਵਾ ‘ਉਡਾਣ’ ਦਾ ਸ਼ਿਮਲਾ ਦੇ ਹਵਾਈ ਅੱਡੇ ਜੁੱਬਡਹੱਟੀ ਤੋਂ ਸ਼ੁੱਭ ਆਰੰਭ ਕੀਤਾ| ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਸਸਤੀ ਹਵਾਈ ਸੇਵਾਵਾਂ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹੁਣ ਹਵਾਈ ਸੇਵਾ ਸਿਰਫ ਰਾਜਾ-ਮਹਾਰਾਜਿਆਂ ਦੀ ਗੱਲ ਨਹੀਂ ਹੈ ਸਗੋਂ ਇਸ ਵਿਚ ਹੁਣ ਚੱਪਲ ਪਾਉਣ ਵਾਲੇ ਵੀ ਸਫਰ ਕਰ ਸਕਣਗੇ| ਉਨ੍ਹਾਂ ਨੇ ਕਿਹਾ ਕਿ ਇਸ ਹਵਾਈ ਸੇਵਾ ਦਾ ਕਿਰਾਇਆ ਕਰੀਬ 2500 ਰੁਪਏ ਰੱਖਿਆ ਗਿਆ, ਜੋ ਟੈਕਸੀ ਦੇ ਸਫਰ ਤੋਂ ਵੀ ਸਸਤਾ ਹੋਵੇਗਾ| ਸ਼ਿਮਲਾ ਤੋਂ ਦਿੱਲੀ ਜਾਣ ਵਿਚ ਸਮਾਂ ਵੀ ਬਚੇਗਾ ਅਤੇ ਖਰਚਾ ਵੀ ਘੱਟੇਗਾ| ਸ਼ਿਮਲਾ ਵਿਚ ਹਵਾਈ ਸੇਵਾ ਸ਼ੁਰੂ ਹੋਣ ਨਾਲ ਪ੍ਰਦੇਸ਼ ਵਿਚ ਸੈਰ-ਸਪਾਟੇ ਨੂੰ ਬੜਾਵਾ ਮਿਲੇਗਾ| ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਬਿਲਾਸਪੁਰ ਦੇ ਬੰਦਲਾ ਵਿਚ ਬਣਨ ਵਾਲੇ ਹਾਈਡਰੋ ਇੰਜੀਨੀਅਰਿੰਗ ਕਾਲਜ ਦਾ ਵੀ ਉਦਘਾਟਨ ਕੀਤਾ| ਉਡਾਣ ਯੋਜਨਾ ਦੇ ਤਹਿਤ ਇਕ ਘੰਟੇ ਦੇ ਹਵਾਈ ਉਡਾਣ ਜਾਂ ਕਰੀਬ 500 ਕਿਲੋਮੀਟਰ ਦਾ ਸਫਰ ਦਾ ਕਿਰਾਇਆ 2500 ਰੁਪਏ ਰੱਖਿਆ ਗਿਆ ਹੈ| ਜਦਕਿ ਹੈਲੀਕਾਪਟਰ ਦੇ ਰਾਹੀਂ 30 ਮਿੰਟ ਦੀ ਉਡਾਣ ਦੇ ਲਈ ਪੈਸੇਂਜਰ ਤੋਂ 2500 ਰੁਪਇਆ ਲਿਆ ਜਾਵੇਗਾ| ਇਨ੍ਹਾਂ ਫਲਾਈਟਾਂ ਨੂੰ ਏਅਰ ਇੰਡੀਆ ਦੀ ਖੇਤਰੀ ਈਕਾਈ ਅਲਾਇੰਸ ਏਅਰ ਸੰਚਾਲਿਤ ਕਰੇਗੀ| ‘ਉਡਾਣ’ ਪਿਛਲੇ ਸਾਲ 15 ਜੂਨ 2016 ਨੂੰ ਜਾਰੀ ਕੀਤੀ ਗਈ ਨੈਸ਼ਨਲ ਸਿਵਿਲ ਐਵੀਏਸ਼ਨ ਪਾਲਿਸੀ ਦਾ ਅਹਿਮ ਹਿੱਸਾ ਹੈ|

Leave a Reply

Your email address will not be published. Required fields are marked *