ਚਾਵਲਾ ਚੌਂਕ ਨੇੜੇ ਸੜਕ ਧੱਸੀ, ਰਿਪੇਅਰ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਸਥਾਨਕ ਚਾਵਲਾ ਚੌਂਕ ਵਿੱਚ ਮੁੱਖ ਸੜਕ ਦਾ ਕਾਫੀ ਹਿੱਸਾ ਹੇਠਾਂ ਧੱਸ ਗਿਆ, ਜਿਸ ਕਾਰਨ ਸੜਕ ਵਿੱਚ ਪਾੜ ਪੈ ਗਿਆ| ਜਿਸ ਥਾਂ ਇਹ ਸੜਕ ਧੱਸੀ, ਉੱਥੇ ਨੇੜੇ ਹੀ ਬਿਜਲੀ ਦਾ ਇੱਕ ਖੰਭਾ ਵੀ ਸੀ, ਸੜਕ ਧੱਸਣ ਕਾਰਨ ਖੰਭੇ ਦੇ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਸੀ| ਖਬਰ ਲਿਖੇ ਜਾਣ ਤੱਕ ਸਬੰਧਿਤ ਮਹਿਕਮੇ ਦੀ ਟੀਮ ਨੇ ਬਿਜਲੀ ਦਾ ਖੰਭਾ ਉੱਥੋਂ ਪੁੱਟ ਕੇ ਸਾਈਡ ਉੱਪਰ ਕਰ ਦਿੱਤਾ ਸੀ ਅਤੇ ਸੜਕ ਦੀ ਰਿਪੇਅਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ਹੇਠਾਂ ਪਈ ਸੀਵਰੇਜ ਪਾਈਪ ਦੇ ਜਾਮ ਹੋਣ ਕਾਰਨ ਇਹ ਸੜਕ ਧੱਸ ਗਈ ਸੀ| ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ|

Leave a Reply

Your email address will not be published. Required fields are marked *