ਚਾਹੜਮਾਜਰਾ ਦੇ ਉਰਸ ਮੁਬਾਰਕ ਪ੍ਰੋਗਰਾਮ ਵਿੱਚ ਬੀਬੀ ਗਰਚਾ ਨੇ ਕੀਤੀ ਸ਼ਿਰਕਤ

ਮੁਲਾਂਪੁਰ ਗਰੀਬਦਾਸ/ਮਾਜਰੀ, 23 ਜੂਨ (ਸ.ਬ.) ਹਲਕਾ ਖਰੜ ਦੇ ਪਿੰਡ ਚਾਹੜਮਾਜਰਾ (ਨਿਊ ਚੰਡੀਗੜ੍ਹ) ਵਿਖੇ ਹਜ਼ਰਤ ਸਈਯਦ ਕੌਨੈਨ ਕਲੰਦਰੀ ਕਾਦਰੀ (ਰ.ਜ.) ਬਗਦਾਦੀ ਬਾਦਸ਼ਾਹ (ਗਿਆਰ੍ਹਵੀਂ ਵਾਲੇ ਪੀਰ) ਜੀ ਦਾ ਉਰਸ ਮੁਬਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਪ੍ਰੋਗਰਾਮ ਵਾਲੇ ਦਿਨ ਹਿੰਦੋਸਤਾਨ ਦੀਆਂ ਵੱਡੀਆਂ ਦਰਗਾਹਾਂ ਤੋਂ ਦਰਵੇਸ਼ ਸਾਹਿਬਾਨ, ਗੱਦੀ ਨਸ਼ੀਨ ਨੇ ਸ਼ਿਰਕਤ ਕੀਤੀ| ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਵੀ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਸਦੀਕ ਨੇ ਦੱਸਿਆ ਕਿ ਪ੍ਰੋਗਰਾਮ ਵਾਲੇ ਦਿਨ ਸਵੇਰ ਸਮੇਂ ਕੁਰਾਨ ਖਾਨੀ, ਚਾਦਰਾਂ ਦੀ ਰਸਮ ਅਦਾ ਕੀਤੀ ਗਈ| ਉਸ ਉਪਰੰਤ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਅਤੇ ਦੇਰ ਰਾਤ ਤੱਕ ਮਸ਼ਹੂਰ ਕੱਵਾਲਾਂ ਨੇ ਆਪਣੀਆਂ ਕੱਵਾਲੀਆਂ ਦੀ ਪੇਸ਼ਕਾਰੀ ਕੀਤੀ| ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਬੀਬੀ ਗਰਚਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਗਿਆਨ ਖਾਨ, ਜਮੀਰ ਖਾਨ, ਸਿਤਾਰ ਖਾਨ, ਮੁਹੰਮਦ ਰਫੀਕ, ਮੇਜਰ ਖਾਨ, ਹੈਦਰ ਅਲੀ, ਅਰਵਿੰਦ ਪੁਰੀ, ਜਗਜੀਵਨ ਸਿੰਘ ਸਰਪੰਚ ਪਿੰਡ ਤੀੜਾ, ਜਗਮਾਲ ਤੀੜਾ, ਬਲਵਿੰਦਰ ਬਿੱਟੂ, ਹਰੀਸ਼ ਕੁਮਾਰ ਅਤੇ ਰਵਿੰਦਰ ਰਵੀ ਪੈਂਤਪੁਰ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *