ਚਾਹ ਦਾ ਲੰਗਰ ਲਗਾਇਆ
ਐਸ਼ਏ 29 ਦਸੰਬਰ (ਸ਼ਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਉਨ੍ਹਾਂ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚਾਹ ਅਤੇ ਰਸ ਦਾ ਲੰਗਰ ਉਦਯੋਗਿਕ ਖੇਤਰ ਫੇਜ਼ 2 ਮੁਹਾਲੀ ਵਿੱਚ ਲਗਾਇਆ ਗਿਆ।
ਇਸ ਮੌਕੇ ਸਮਾਜ ਸੇਵੀ ਆਗੂ ਸ੍ਰ ਜੋਗਿੰਦਰ ਸਿੰਘ ਜੋਗੀ, ਰਵਿੰਦਰ ਸਿੰਘ ਕਲਸੀ, ਸਰਬਪ੍ਰੀਤ ਸਿੰਘ, ਜਤਿੰਦਰ ਸਿੰਘ, ਸ਼ਰਨਜੀਤ ਸਿੰਘ ਅਤੇ ਹੋਰ ਵਰਕਰਾਂ ਵਲੋਂ ਸੇਵਾ ਨਿਭਾਈ ਗਈ।