ਚਿਲੀ ਅਤੇ ਪੇਰੂ ਵਿੱਚ 4 ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ

ਪੇਰੂ, 17 ਅਗਸਤ (ਸ.ਬ.) ਚਿਲੀ ਅਤੇ ਪੇਰੂ ਵਿੱਚ 4 ਜਹਾਜ਼ਾਂ ਨੂੰ ਐਮਰਜੈਂਸੀ ਸਥਿਤੀ ਵਿੱਚ ਉਤਾਰਿਆ ਗਿਆ| ਦੱਖਣੀ ਅਮਰੀਕੀ ਦੇਸ਼ ਚਿਲੀ ਅਤੇ ਪੇਰੂ ਵਿੱਚ ਅੱਜ ਬੰਬ ਦੀ ਧਮਕੀ ਮਿਲਣ ਦੇ ਬਾਅਦ ਇਹ ਫੈਸਲਾ ਲਿਆ ਗਿਆ| ਚਿਲੀ ਦੇ ਸਿਵਲ ਐਵੀਏਸ਼ਨ ਅਥਾਰਟੀ ਦੇ ਬਿਆਨ ਮੁਤਾਬਕ ਉਨ੍ਹਾਂ ਨੂੰ ਲੈਟੈਮ ਅਤੇ ਸਕਾਈ ਏਅਰਲਾਈਨਜ਼ ਦੇ ਦੋ-ਦੋ ਜਹਾਜ਼ਾਂ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਸੀ| ਇਨ੍ਹਾਂ ਜਹਾਜ਼ਾਂ ਨੂੰ ਐਮਰਜੈਂਸੀ ਵਿੱਚ ਉਤਾਰਿਆ ਗਿਆ| ਪੁਲੀਸ ਅਤੇ ਏਅਰਪੋਰਟ ਦੀ ਸੁਰੱਖਿਆ ਟੀਮ ਇਨ੍ਹਾਂ ਜਹਾਜ਼ਾਂ ਦੇ ਯਾਤਰੀਆਂ, ਉਨ੍ਹਾਂ ਦੇ ਸਮਾਨ ਅਤੇ ਪੂਰੇ ਜਹਾਜ਼ ਦੀ ਜਾਂਚ ਕਰ ਰਹੀ ਹੈ| ਫਿਲਹਾਲ ਕੋਈ ਹੋਰ ਜਾਣਕਾਰੀ ਅਧਿਕਾਰੀਆਂ ਵਲੋਂ ਸਾਂਝੀ ਨਹੀਂ ਕੀਤੀ ਗਈ|

Leave a Reply

Your email address will not be published. Required fields are marked *