ਚਿਲੀ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ, ਐਮਰਜੈਂਸੀ ਦਾ ਐਲਾਨ

ਸੈਂਟਿਆਗੋ, 21 ਜਨਵਰੀ (ਸ.ਬ.) ਚਿਲੀ ਦੇ ਜੰਗਲਾਂ ਵਿੱਚ 50000 ਹੈਕਟੇਅਰ ਖੇਤਰ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ| ਫਾਇਰ ਬ੍ਰਿਗੇਡ, ਜੰਗਲਾਤ ਵਿਭਾਗ ਦੇ ਕਰਮਚਾਰੀ ਅਤੇ ਫੌਜ ਦੇ ਜਵਾਨ ਦੇਸ਼ ਦੇ ਮੱਧ ਅਤੇ ਦੱਖਣੀ ਹਿੱਸਿਆਂ ਵਿੱਚ 18 ਵੱਖ-ਵੱਖ ਥਾਵਾਂ ਤੇ ਅੱਗ ਬੁਝਾਉਣ ਲਈ ਸਖਤ ਮੁਸ਼ੱਕਤ ਕਰ ਰਹੇ ਹਨ| ਤੇਜ਼ ਹਵਾਵਾਂ ਦੇ ਕਾਰਨ ਅੱਗ ਤੇ ਕਾਬੂ ਪਾਉਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ ਅਤੇ ਕਈ ਸ਼ਹਿਰਾਂ, ਫੈਕਟਰੀਆਂ ਅਤੇ ਰਿਹਾਇਸ਼ੀ ਇਲਾਕਿਆਂ ਸਮੇਤ ਅੰਗੂਰ ਦੇ ਬਾਗਾਂ ਦੇ ਵੀ ਇਸ ਅੱਗ ਦੀ ਲਪੇਟ ਵਿੱਚ ਆਉਣ ਦਾ ਖਤਰਾ ਪੈਦਾ ਹੋ ਗਿਆ ਹੈ| ਰਾਜਧਾਨੀ ਸੈਂਟਿਆਗੋ ਤੋਂ 140 ਕਿਲੋਮੀਟਰ ਦੂਰ ਪੇਂਡੂ ਇਲਾਕਾ ਪੁਮਾਨੀਕਯੂ ਇਸ ਅੱਗ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ|
ਇੱਥੇ 24000 ਹੈਕਟੇਅਰ ਖੇਤਰ ਇਸ ਅੱਗ ਦੀ ਲਪੇਟ ਵਿੱਚ ਆ ਚੁੱਕਾ ਹੈ| ਰਾਸ਼ਟਰਪਤੀ ਮਿਸ਼ੇਲ ਬੈਸ਼ਲੇਟ ਨੇ ਟਵਿੱਟਰ ਤੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਅੱਗ ਨਾਲ ਪ੍ਰਭਾਵਿਤ ਖੇਤਰਾਂ ਨੂੰ ਸੰਕਟਗ੍ਰਸਤ ਅਤੇ ਐਮਰਜੈਂਸੀ ਖੇਤਰ ਐਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ|

Leave a Reply

Your email address will not be published. Required fields are marked *