ਚਿਲੀ ਵਿੱਚ ਜਹਾਜ਼ ਹੋਇਆ ਹਾਦਸਾ ਦਾ ਸ਼ਿਕਾਰ, 4 ਵਿਅਕਤੀਆਂ ਦੀ ਮੌਤ

ਸੈਂਟੀਯਾਗੋ, 9 ਜਨਵਰੀ (ਸ.ਬ.) ਦੱਖਣੀ ਚਿਲੀ ਵਿੱਚ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਅਧਿਕਾਰੀਆਂ ਮੁਤਾਬਕ ਹਾਦਸਾ ਬਾਇਓ-ਬਾਇਓ   ਖੇਤਰ ਵਿੱਚ ਏਅਰ ਫੀਲਡ (ਜਹਾਜ਼ ਦੀ ਲੈਂਡਿੰਗ ਅਤੇ ਉਡਾਣ ਭਰਨ ਵਾਲੀ ਥਾਂ) ਦੇ ਨੇੜੇ ਹੋਇਆ|
ਅਰੌਕੇ ਦੇ ਗਵਰਨਰ ਹਮਬੈਟਰੋ ਟੋਰੋ ਨੇ ਕਿਹਾ ਕਿ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਇਕ ਮਹਿਲਾ ਅਤੇ ਤਿੰਨ ਪੁਰਸ਼ਾਂ ਸਮੇਤ 4 ਯਾਤਰੀਆਂ ਦੀ ਮੌਤ ਹੋ ਗਈ| ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਹਾਦਸੇ ਵਿਚ ਪਾਇਲਟ ਵਿੱਚ ਵੀ ਮਾਰਿਆ ਗਿਆ| ਅਧਿਕਾਰੀਆਂ ਨੇ ਚਿਲੀ ਦੇ ਇਕ ਟੈਲੀਵਿਜ਼ਨ ਨੈਟਵਰਕ ਨੂੰ ਦੱਸਿਆ ਕਿ ਜਹਾਜ਼ ਇਕ ਨਿਜੀ ਕੰਪਨੀ ਦਾ ਸੀ| ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *