ਚਿਲੀ ਵਿੱਚ ਭਿਆਨਕ ਭੂਚਾਲ, ਸੁਨਾਮੀ ਦੀ ਚਿਤਾਵਨੀ

ਸੈਂਟਿਆਗੋ, 26 ਦਸੰਬਰ (ਸ.ਬ.) ਚਿਲੀ ਦੇ ਦੱਖਣੀ ਹਿੱਸੇ ਵਿੱਚ  ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਅਮਰੀਕਾ ਦੇ ਭੂ ਸਰਵੇਖਣ ਮੁਤਾਬਕ, ਭੂਚਾਲ ਦੀ ਤੀਬਰਤਾ 7.7 ਸੀ| ਉਸ ਦਾ ਕਹਿਣਾ ਹੈ ਕਿ ਭੂਚਾਲ ਦਾ ਕੇਂਦਰ ਪਿਊਰਟੋ ਰੀਕੋ ਤੋਂ 225 ਕਿਲੋਮੀਟਰ ਦੂਰ ਦੱਖਣੀ ਪੱਛਮੀ ਵਿੱਚ ਧਰਤੀ ਦੀ ਸਤ੍ਹਾ ਤੋਂ 15 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ| ਚਿਲੀ ਦੇ ਅਧਿਕਾਰੀਆਂ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਨਾਲ ਹੀ ਦੱਖਣੀ ਇਲਾਕੇ ਦੇ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਹਨ| ਚਿਲੀ ਦੇ ਰਾਸ਼ਟਰੀ ਐਮਰਜੰਸੀ ਦਫਤਰ (ਓਨੇਮੀ) ਮੁਤਾਬਕ ਸੁਨਾਮੀ ਦੀ ਪਹਿਲੀ ਲਹਿਰ ਚਿਲੀ ਦੇ ਲਾਓਸ ਖੇਤਰ ਵਿੱਚ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 1 ਵਜੇ ਆਈ| ਅਜੇ ਤੱਕ ਕਿਸੇ ਦੇ ਹਤਾਹਤ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ|

Leave a Reply

Your email address will not be published. Required fields are marked *