ਚਿਲੀ ਵਿੱਚ ਹੜ੍ਹ ਆਇਆ, 3 ਦੀ ਮੌਤ ਤੇ 19 ਲਾਪਤਾ

ਸੈਂਟੀਯਾਗੋ, 27 ਫਰਵਰੀ (ਸ.ਬ.) ਚਿਲੀ ਵਿੱਚ ਪਿਛਲੇ ਇਕ ਹਫਤੇ ਤੋਂ ਜਾਰੀ ਭਾਰੀ ਬਾਰਸ਼ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਲਾਪਤਾ ਦੱਸੇ ਜਾ ਰਹੇ ਹਨ| ਐਮਰਜੈਂਸੀ ਸੇਵਾ ਵਿਭਾਗ ਨੇ ਕਿਹਾ ਹੈ ਕਿ ਰਾਜਧਾਨੀ ਸੈਂਟੀਯਾਗੋ ਵਿੱਚ ਪਹਾੜੀ ਘਾਟੀਆਂ ਦੇ ਆਲੇ-ਦੁਆਲੇ ਦੀਆਂ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਜਾਣ ਕਾਰਨ 373 ਲੋਕ ਪ੍ਰਭਾਵਿਤ ਹੋਏ ਹਨ| ਹੜ੍ਹ ਕਾਰਨ ਲੱਖਾਂ ਲੋਕਾਂ ਨੂੰ ਪੀਣ ਦੇ ਪਾਣੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ|
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਾਇਆ ਜਾ ਰਿਹਾ ਹੈ| ਦੱਖਣੀ ਸੈਂਟੀਯਾਗੋ ਵਿੱਚ ਜ਼ਮੀਨ ਖਿਸਕਣ ਕਾਰਨ 12 ਸਾਲਾ ਇਕ ਲੜਕੀ ਦੀ ਮੌਤ ਹੋ ਗਈ| ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਥਾਂ-ਥਾਂ ਕਈ ਪ੍ਰਬੰਧ ਕੀਤੇ ਹਨ| ਐਮਰਜੈਂਸੀ ਟੀਮ ਇਕ-ਦੂਜੇ ਨਾਲ ਸੰਪਰਕ ਟੁੱਟ ਚੁੱਕੇ ਰਾਹਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਕੰਮ ਕਰ ਰਹੀ ਹੈ| ਜਿਕਰਯੋਗ ਹੈ ਕਿ ਚਿਲੀ ਵਿੱਚ ਪਿਛਲੇ ਸਾਲ ਵੀ ਭਿਆਨਕ ਹੜ੍ਹ ਆਇਆ ਸੀ|

Leave a Reply

Your email address will not be published. Required fields are marked *