ਚਿੜੀਆਘਰ ਵਿੱਚ ਘੁੰਮਣ ਗਈ ਲੜਕੀ ਨੂੰ ਸੱਪ ਨੇ ਡੰਗਿਆ

ਬ੍ਰਿਸਬੇਨ, 2ਜਨਵਰੀ (ਸ.ਬ.) ਕੁਈਨਜ਼ਲੈਂਡ ਦੇ ਇੱਕ ਚਿੜੀਆਘਰ ਵਿੱਚ ਇੱਕ 20 ਸਾਲਾ ਲੜਕੀ ਨੂੰ ਸੱਪ ਨੇ ਡੰਗ ਮਾਰ ਦਿੱਤਾ| ਉਕਤ ਲੜਕੀ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ|
ਜਾਣਕਾਰੀ ਅਨੁਸਾਰ ਇਹ ਹਾਦਸਾ ਆਸਟਰੇਲੀਆ ਚਿੜੀਆਘਰ ਵਿੱਚ ਦੁਪਹਿਰ ਨੂੰ ਵਾਪਰਿਆ| ਚਿੜੀਆਘਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਲੜਕੀ ਚਿੜੀਆਘਰ ਦੇ ਝੀਲਾਂ ਵਾਲੇ ਇਲਾਕੇ ਵਿੱਚ ਸੀ| ਇਸ ਦੌਰਾਨ ਉਸ ਨੇ ਗਲਤੀ ਨਾਲ ਸੱਪ ਤੇ ਪੈਰ ਰੱਖ ਦਿੱਤਾ, ਜਿਸ ਕਾਰਨ ਉਸ ਨੇ ਉਸ ਨੂੰ ਡੰਗ ਮਾਰ ਦਿੱਤਾ| ਅਧਿਕਾਰੀਆਂ ਮੁਤਾਬਕ ਲੜਕੀ ਨੂੰ ਗਰੀਨ ਟ੍ਰੀ ਨਸਲ ਦੇ ਸੱਪ ਨੇ ਡੰਗਿਆ ਹੈ| ਉਨ੍ਹਾਂ ਦੱਸਿਆ ਕਿ ਇਹ ਸੱਪ ਜ਼ਿਆਦਾਤਰ ਸਿੱਲ੍ਹੇ ਇਲਾਕਿਆਂ ਵਿੱਚ ਮਿਲਦੇ ਹਨ ਅਤੇ ਇਹ ਬਹੁਤ ਘੱਟ ਜ਼ਹਿਰੀਲੇ ਹੁੰਦੇ ਹਨ| ਤੁਹਾਨੂੰ ਦੱਸ ਦਈਏ ਕਿ ਪਿਛਲੇ 46 ਸਾਲਾਂ ਵਿੱਚ ਆਸਟਰੇਲੀਆ ਚਿੜੀਆਘਰ ਵਿੱਚ ਘੁੰਮਣ ਆਏ ਕਿਸੇ ਵਿਅਕਤੀ ਨੂੰ ਸੱਪ ਵਲੋਂ ਡੰਗਣ ਦਾ ਇਹ ਪਹਿਲਾ ਮਾਮਲਾ ਹੈ|

Leave a Reply

Your email address will not be published. Required fields are marked *