ਚਿੰਤਪੁਰਨੀ ਕਾਲਜ ਦੇ ਵਿਦਿਆਰਥੀ ਪ੍ਰੀਖਿਆਵਾਂ ਦਾ ਬਾਈਕਾਟ ਕਰਨਗੇ : ਐਸੋਸੀਏਸ਼ਨ

ਚੰਡੀਗੜ੍ਹ, 14 ਅਕਤੂਬਰ (ਸ.ਬ.) ਚਿੰਤਪੁਰਨੀ ਮੈਡੀਕਲ ਪੇਰੈਂਟਸ   ਐਸੋਸੀਏਸ਼ਨ ਦੀ ਇੱਕ ਮੀਟਿੰਗ ਪ੍ਰਧਾਨ ਡਾਕਟਰ ਸੁਸ਼ੀਲ ਗਰਗ ਦੀ ਅਗਵਾਈ ਵਿੱਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਚਿੰਤਪੁਰਨੀ ਮੈਡੀਕਲ ਕਾਲਜ ਦੇ ਐਮ ਬੀ ਬੀ ਐਸ ਦੇ ਵਿਦਿਆਰਥੀ 13 ਨਵੰਬਰ ਤੋਂ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਕਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਦਾ ਬਾਈਕਾਟ ਕਰਨਗੇ| ਉਹਨਾਂ ਕਿਹਾ ਕਿ ਇਸ ਕਾਲਜ ਵਿੱਚ ਫੈਕਲਟੀ, ਕਲੀਨੀਕਲ ਦੀ ਪੜ੍ਹਾਈ ਅਤੇ ਮਰੀਜ ਨਾ ਹੋਣ ਕਰਕੇ ਵਿਦਿਆਰਥੀਆਂ ਦੀ ਤਿਆਰੀ ਨਹੀਂ ਹੋ ਸਕੀ|
ਉਹਨਾਂ ਕਿਹਾ ਕਿ 8 ਸਤੰਬਰ 2014 ਬੈਚ ਦੇ 101 ਵਿਦਿਆਰਥੀਆਂ ਦੀ ਸ਼ਿਫਟਿੰਗ ਦੇ ਆਰਡਰ ਹਾਈ ਕੋਰਟ ਵੱਲੋਂ ਜਾਰੀ ਕਰਨ ਦੇ ਬਾਵਜੂਦ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ| ਉਹਨਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਪੇਪਰ 2 ਮਹੀਨੇ ਲਈ ਮੁਲਤਵੀ ਕੀਤੇ ਜਾਣ, ਵਿਦਿਆਰਥੀਆਂ ਨੂੰ ਦੂਜੇ ਕਾਲਜਾਂ ਵਿਚ ਜਲਦੀ ਸ਼ਿਫਟ ਕੀਤਾ ਜਾਵੇ|

Leave a Reply

Your email address will not be published. Required fields are marked *