ਚੀਨੀ ਘੁਸਪੈਠ ਨੂੰ ਲੈ ਕੇ ਝੂਠ ਬੋਲਣ ਦਾ ਕਾਰਨ ਦੱਸਣ ਮੋਦੀ : ਰਾਹੁਲ ਗਾਂਧੀ

ਨਵੀਂ ਦਿੱਲੀ, 6 ਅਗਸਤ (ਸ.ਬ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਦਾਖ ਵਿੱਚ ਚੀਨੀ ਘੁਸਪੈਠ ਨੂੰ ਲੈ ਕੇ ਸੱਚ ਨਹੀਂ ਬੋਲ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਸੰਬੰਧ ਵਿੱਚ ਝੂਠ ਬੋਲਣ ਦਾ ਕਾਰਨ ਦੇਸ਼ ਦੀ ਜਨਤਾ ਨੂੰ ਦੱਸਣਾ ਚਾਹੀਦਾ ਹੈ| ਰਾਹੁਲ ਨੇ ਕਿਹਾ ਕਿ ਉਹ ਗਲਤ ਸੂਚਨਾ ਦੇਸ਼ ਨੂੰ ਦੇ ਰਹੇ ਹਨ, ਜਦੋਂ ਕਿ ਖਬਰਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਰੱਖਿਆ ਮੰਤਰਾਲੇ ਦੀ ਮਈ ਮਹੀਨੇ ਦੀ ਰਿਪੋਰਟ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਚੀਨ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕੀਤੀ ਹੈ| ਮੰਤਰਾਲੇ ਦੀ ਰਿਪੋਰਟ ਵਿੱਚ ਇਸ ਸੰਬੰਧ ਵਿੱਚ ਪੂਰਾ ਵੇਰਵਾ ਦਿੱਤਾ ਗਿਆ ਹੈ| ਕਾਂਗਰਸ ਨੇਤਾ ਨੇ ਇਸ ਰਿਪੋਰਟ ਵਿੱਚ ਦਿੱਤੇ ਗਏ ਵੇਰਵੇ ਨੂੰ ਲੈ ਕੇ ਪੋਸਟ ਕਰਦੇ ਹੋਏ ਟਵੀਟ ਕੀਤਾ ‘ਪ੍ਰਧਾਨ ਮੰਤਰੀ ਝੂਠ ਕਿਉਂ ਬੋਲ ਰਹੇ ਹਨ|’
ਜਿਕਜਯੋਗ ਹੈ ਕਿ ਕਾਂਗਰਸ ਲੱਦਾਖ ਵਿੱਚ ਚੀਨੀ ਫੌਜ ਦੀ ਮੌਜੂਦਗੀ ਨੂੰ ਲੈ ਕੇ ਸਰਕਾਰ ਤੇ ਹਮਲਾ ਬੋਲ ਰਹੀ ਹੈ| ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਨੇ ਲੱਦਾਖ ਵਿੱਚ ਚੀਨੀ ਕਬਜ਼ੇ ਤੇ ਦੇਸ਼ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਦੇਸ਼ ਨੂੰ ਹਨ੍ਹੇਰੇ ਵਿੱਚ ਰੱਖਿਆ ਹੈ|’

Leave a Reply

Your email address will not be published. Required fields are marked *