ਚੀਨੀ ਫੌਜ ਨੇ ਕੀਤੀ 3 ਲੱਖ ਫੌਜੀਆਂ ਦੀ ਕਟੌਤੀ

ਪੇਈਚਿੰਗ, 30 ਮਾਰਚ (ਸ.ਬ.) ਚੀਨ ਦੀ ਫੌਜ ਨੇ ਬੀਤੇ ਦਿਨੀਂ ਕਿਹਾ ਕਿ ਉਸ ਨੇ 3 ਲੱਖ ਜਵਾਨਾਂ ਦੀ ਸੇਵਾ ਕਟੌਤੀ ਦੇ ਆਪਣੇ ਟੀਚੇ ਨੂੰ ਪੂਰਾ ਕਰ ਲਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਸੁਧਾਰ ਕੀਤੇ ਜਾਣਗੇ| ਚੀਨੀ ਰੱਖਿਆ ਬੁਲਾਰੇ ਕਰਨਲ ਰੇਨ ਗੁਓਕਿਆਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫੌਜ ਵਿੱਚ 3 ਲੱਖ ਫੌਜੀਆਂ ਦੀ ਕਟੌਤੀ ਕਰਨ ਦੇ ਟੀਚੇ ਨੂੰ ਪੂਰਾ ਕਰ ਲਿਆ ਗਿਆ ਹੈ|
ਬੁਲਾਰੇ ਨੇ ਇਹ ਵੀ ਕਿਹਾ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਤੇ ਦੇਸ਼ ਵੱਲੋਂ ਕੀਤਾ ਗਿਆ ਇਹ ਇਕ ਮਹੱਤਵਪੂਰਣ ਫੈਸਲਾ ਤੇ ਰਾਜਨੀਤਕ ਐਲਾਨ ਸੀ| ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਸਾਲ 2015 ਵਿੱਚ ਇਹ ਐਲਾਨ ਕੀਤਾ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਫੌਜ ਵਿੱਚ 3 ਲੱਖ ਕਾਮਿਆਂ ਦੀ ਕਟੌਤੀ ਕੀਤੀ ਜਾਵੇਗੀ| ਚੀਨ ਨੇ ਇਸ ਵਾਰ ਆਪਣੇ ਰੱਖਿਆ ਬਜਟ ਅੰਨ੍ਹੇਵਾਹ ਵਾਧਾ ਕਰ ਇਸ ਨੂੰ 175 ਅਰਬ ਡਾਲਰ ਕਰ ਦਿੱਤਾ ਹੈ|

Leave a Reply

Your email address will not be published. Required fields are marked *