ਚੀਨੀ ਵਿਦੇਸ਼ ਮੰਤਰੀ ਇਸ ਹਫਤੇ ਜਾਣਗੇ ਉੱਤਰੀ ਕੋਰੀਆ

ਬੀਜਿੰਗ, 30 ਅਪ੍ਰੈਲ (ਸ.ਬ.) ਚੀਨ ਦੇ ਵਿਦੇਸ਼ ਮਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਵਾਂਗ ਯੀ ਇਸ ਹਫਤੇ ਉਤਰੀ ਕੋਰੀਆ ਦਾ ਦੌਰਾ ਕਰਨਗੇ| ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੁ ਕਾਨ ਕੀ ਵੱਲੋਂ ਮੰਤਰਾਲੇ ਦੀ ਵੈਬਸਾਈਟ ਤੇ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਦੌਰਾ ਬੁੱਧਵਾਰ ਜਾਂ ਵੀਰਵਾਰ ਤੋਂ ਨਿਰਧਾਰਤ ਹੈ| ਕੋਰੀਆਈ ਪ੍ਰਇਦੀਪ ਵਿਚ ਸ਼ਾਂਤੀ ਬਹਾਲ ਲਈ ਪਿਛਲੇ ਹਫਤੇ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ ਵਿਚਕਾਰ ਇਤਿਹਾਸਕ ਸ਼ਿਖਸ ਸੰਮੇਲਨ ਵਿਚ ਦੋਵਾਂ ਨੇ ਪੂਰਨ ‘ਪ੍ਰਮਾਣੁ ਨਿਸ਼ਸਤਰੀਕਰਨ’ ਦਾ ਸੰਕਲਪ ਲਿਆ|
ਇਸ ਨੂੰ ਦੇਖਦੇ ਹੋਏ ਇਹ ਦੌਰਾ ਤੈਅ ਕੀਤਾ ਗਿਆ| ਮੂਨ ਨੇ ਕੱਲ ਕਿਹਾ ਕਿ ਕਿਮ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਤਰੀ ਕੋਰੀਆ ਵਿਚ ਪ੍ਰਮਾਣੁ ਪ੍ਰੀਖਣ ਸਥਾਨ ਨੂੰ ਮਈ ਮਹੀਨੇ ਵਿਚ ਬੰਦ ਕਰ ਦੇਣਗੇ|

Leave a Reply

Your email address will not be published. Required fields are marked *