ਚੀਨੀ ਵਫ਼ਦ ਪੈਰਾਗਾਨ ਸਕੂਲ ਪਹੁੰਚਿਆ

ਐਸ. ਏ. ਐਸ. ਨਗਰ, 15 ਦਸੰਬਰ (ਸ.ਬ.) ਪੈਰਾਗਾਨ ਸੀਨੀਅਰ ਸੈਕੈਡਰੀ ਸਕੂਲ, ਸਕੈਟਰ 71, ਮੁਹਾਲੀ ਵਿਖੇ 6 ਮੈਂਬਰੀ ਚੀਨੀ ਵਫ਼ਦ ਪਹੁੰਚਿਆ ਜਿਸ ਦਾ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨਿਰਮਲਾ ਸ਼ਰਮਾ ਨੇ ਵਫ਼ਦ ਦਾ ਸਵਾਗਤ ਕੀਤਾ| ਇਸ ਮੌਕੇ ਵਫਦ ਦੇ ਮੁਖੀ ਸ਼੍ਰੀ ਜਾਨਸਨ ਚੇਨ, ਚੇਅਰਮੈਨ ਵਿਸ਼ਵ ਕਨਫਿਊਸ਼ਅਸ ਫੈਡਰੇਸ਼ਨ ਨੇ ਮਹਾਨ ਦਾਰਸ਼ਨਿਕ ਕਨਫਿਊਸ਼ਅਸ ਦੇ ਗੋਲਡਨ ਰੂਲ ‘ਦੂਜਿਆਂ ਲਈ ਉਹ ਸੋਚੋ ਜੋ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਡੇ ਲਈ ਸੋਚਣ’ ਬਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਵਿਚਾਰ ਵਟਾਦਰਾਂ ਵੀ ਕੀਤਾ| ਇਸ ਵਫ਼ਦ ਨੇ ਵਿਸ਼ਵ ਦੇ ਮਹਾਨ ਦੇਸ਼ ਭਾਰਤ ਤੇ ਚੀਨ ਵਿਚਾਲੇ ਸਭਿਆਚਾਰਕ ਵਟਾਂਦਰੇ ਬਾਰੇ ਵੀ ਗੱਲ ਕੀਤੀ ਅਤੇ ਤੇ ਕਿਹਾ ਦੇਸ਼ ਨੂੰ ਸਹੀ ਦਿਸ਼ਾ ਵੱਲ ਲਿਜਾਉਣ ਲਈ ਯੁਵਕ ਤੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ| ਸਕੂਲ ਦੇ ਡਾਇਰੈਟਰ ਸ. ਇਕਬਾਲ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *