ਚੀਨ ਤੋਂ ਆਪਣੀ ਜ਼ਮੀਨ ਕਦੋਂ ਵਾਪਸ ਲਵੇਗੀ ਸਰਕਾਰ : ਰਾਹੁਲ ਗਾਂਧੀ

ਨਵੀਂ ਦਿੱਲੀ,11 ਸਤੰਬਰ (ਸ.ਬ.) ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਤੇ ਚੱਲ ਰਹੇ ਤਣਾਅ ਦਰਮਿਆਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਤੇ ਹਮਲਾ ਬੋਲਿਆ ਹੈ| ਉਹਨਾਂ  ਕਿਹਾ ਕਿ ਚੀਨ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ ਅਤੇ ਸਰਕਾਰ ਇਸ ਨੂੰ ਵਾਪਸ ਹਾਸਲ ਕਰਨ ਲਈ ਕੀ ਕਰ ਰਹੀ ਹੈ|
ਉਹਨਾਂ ਨੇ ਟਵੀਟ ਵਿੱਚ ਲਿਖਿਆ,”ਚੀਨੀਆਂ ਨੇ ਸਾਡੀ ਜ਼ਮੀਨ ਲੈ ਲਈ ਹੈ| ਭਾਰਤ ਸਰਕਾਰ ਇਸ ਨੂੰ ਵਾਪਸ ਲੈਣ ਲਈ ਕਦੋਂ ਯੋਜਨਾ    ਬਣਾਏਗੀ? ਜਾਂ ਇਸ ਨੂੰ ਐਕਟ ਆਫ ਗਾਡ ਦੱਸ ਕੇ ਛੱਡਿਆ ਜਾ ਰਿਹਾ ਹੈ|” ਜਿਕਰਯੋਗ ਹੈ ਕਿ ਰਾਹੁਲ ਚੀਨੀ ਘੁਸਪੈਠ ਦੇ ਮੁੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ|
ਜਿਕਰਯੋਗ ਹੈ ਕਿ ਚੀਨ ਅਤੇ ਭਾਰਤ ਦਰਮਿਆਨ ਐਲ.ਏ.ਸੀ. ਤੇ ਪੂਰਬੀ ਲੱਦਾਖ ਵਿੱਚ ਪਿਛਲੇ ਕਰੀਬ 5 ਮਹੀਨਿਆਂ ਤੋਂ ਜ਼ਬਰਦਸਤ ਤਣਾਅ ਬਣਿਆ ਹੋਇਆ ਹੈ| ਭਾਰਤੀ ਫੌਜ ਨੇ ਪੈਂਗੋਂਗ ਸ਼ੋ ਝੀਲ ਦੇ ਦੱਖਣੀ ਕਿਨਾਰੇ ਦੀਆਂ ਕਈ ਚੋਟੀਆਂ ਤੇ ਕਬਜ਼ਾ ਕਰ ਕੇ ਪੀ.ਐਲ.ਏ. ਤੇ ਬੜ੍ਹਤ ਬਣਾ ਲਈ ਹੈ| ਉੱਥੇ ਹੀ ਫੌਜ ਨੇ  ਉੱਤਰੀ ਪੈਂਗੋਂਗ ਝੀਲ ਦੇ ਫਿੰਗਰ 4 ਤੇ ਵੀ ਫੌਜ ਨੇ ਆਪਣੀ ਪੈਠ ਬਣਾ ਲਈ ਹੈ|

Leave a Reply

Your email address will not be published. Required fields are marked *