ਚੀਨ ਦੀ ਕੋਲਾ ਖਾਨ ਵਿੱਚ ਧਮਾਕੇ ਕਾਰਨ 12 ਲੋਕਾਂ ਦੀ ਮੌਤ

ਬੀਜਿੰਗ, 6 ਜਨਵਰੀ (ਸ.ਬ.) ਮੱਧ ਚੀਨ ਦੇ ਹੈਨਾਨ ਸੂਬੇ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਗੈਸ ਧਮਾਕਾ ਹੋਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ| ਜਾਣਕਾਰੀ ਮੁਤਾਬਕ ਇਹ ਘਟਨਾ ਸ਼ਿਜੂਆਂਗ ਕਸਬੇ ਦੀ ਸਿੰਗੇਯੂ ਕੋਲਾ ਖਾਨ ਵਿੱਚ ਵਾਪਰੀ| ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਹਾਦਸੇ ਵੇਲੇ ਖਾਨ ਵਿੱਚ 51 ਲੋਕ ਕੰਮ ਕਰ ਰਹੇ ਸਨ| ਏਜੰਸੀ ਦੀ ਖ਼ਬਰ ਮੁਤਾਬਕ ਧਮਾਕੇ ਵਿੱਚ ਪੰਜ ਲੋਕਾਂ ਦੀ ਉਸੇ ਵੇਲੇ ਮੌਤ ਹੋ ਗਈ ਅਤੇ ਖਾਨ ਵਿੱਚ ਦੱਬੇ ਸੱਤ ਲੋਕਾਂ ਦੀਆਂ ਲਾਸ਼ਾਂ ਅੱਜ ਬਰਾਮਦ ਕੀਤੀਆਂ ਗਈਆਂ| ਜਿਸ ਸਮੇਂ ਧਮਾਕਾ ਹੋਇਆ ਖਾਨ ਵਿੱਚ ਮਜ਼ਦੂਰ ਇੱਕ ਪਾਈਪ ਲਗਾ ਰਹੇ ਸਨ ਕਿ ਗੈਸ ਧਮਾਕਾ ਹੋ ਗਿਆ| ਏਜੰਸੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਮਾਨਵੀ ਭੁੱਲ ਹੋਣ ਦੇ ਕਾਰਨ ਇਹ ਧਮਾਕਾ ਹੋਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ|

Leave a Reply

Your email address will not be published. Required fields are marked *