ਚੀਨ ਦੀ 6ਜੀ ਵੱਲ ਉਡਾਰੀ ਅਤੇ ਭਾਰਤ 4ਜੀ ਵਿੱਚ ਉਲਝਿਆ

ਨਵੀਂ ਦਿੱਲੀ, 8 ਜਨਵਰੀ (ਸ.ਬ.) ਚੀਨ ਨੇ 5ਜੀ ਤਕਨਾਲੋਜੀ ਤੋਂ ਪਹਿਲਾਂ 6ਜੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ| ਜਦਕਿ ਭਾਰਤ ਅਜੇ ਵੀ 4ਜੀ ਨਾਲ ਕੰਮ ਚਲਾ ਰਿਹਾ ਹੈ| ਦੇਸ਼ ਵਿੱਚ ਦੂਰਸੰਚਾਰ ਉਦਯੋਗ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ| ਇਸ ਲਈ ਭਾਰਤ ਵਿੱਚ 5ਜੀ 2020-21 ਤੋਂ ਪਹਿਲਾਂ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ|
ਚੀਨ ਦੇ ਆਈਟੀ ਮੰਤਰਾਲੇ ਨਾਲ ਕੰਮ ਕਰ ਰਹੇ 5ਜੀ ਕਾਰਜ ਸਮੂਹ ਅਨੁਸਾਰ, 2020 ਤੱਕ 6ਜੀ ਦਾ ਪ੍ਰੀਖਣ ਸ਼ੁਰੂ ਹੋ ਜਾਵੇਗਾ| 2019 ਵਿੱਚ ਚੀਨ ਦਾ ਪੂਰਾ ਫੋਕਸ 5ਜੀ ਦੇ ਵਿਸਥਾਰ ਤੇ ਹੈ| ਇਸ ਲਈ ਦੇਸ਼ ਵਿੱਚ ਸਾਢੇ ਪੰਜ ਲੱਖ ਨਵੇਂ ਟਾਵਰ ਲਾਏ ਗਏ ਹਨ|
ਭਾਰਤ ਵਿੱਚ ਦੂਰਸੰਚਾਰ ਉਦਯੋਗ ਤੇ 7.80 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ| ਇਸ ਲਈ ਕੰਪਨੀਆਂ ਦੀ ਹਾਲਤ ਅਜਿਹੀ ਨਹੀਂ ਹੈ ਕਿ ਉਹ 5ਜੀ ਕਨੈਕਟੀਵਿਟੀ ਦੇ ਮਕਸਦ ਲਈ ਬੁਨਿਆਦੀ ਢਾਂਚੇ ਲਈ ਨਿਵੇਸ਼ ਕਰ ਸਕਣ|
5 ਜੀ ਕਨੈਕਟੀਵਿਟੀ ਲਈ 80Ü ਮੋਬਾਈਲ ਟਾਵਰ ਨੂੰ ਔਪਟੀਕਲ ਫਾਈਬਰ ਨਾਲ ਲੈਸ ਕਰਨ ਦੀ ਜ਼ਰੂਰਤ ਹੈ| ਭਾਰਤ ਵਿੱਚ ਅਜਿਹੇ ਸਿਰਫ 15Ü ਟਾਵਰ ਮੌਜੂਦ ਹਨ| ਇਸ ਕੇਸ ਵਿੱਚ, ਜੇਕਰ ਇਸ ਸਾਲ ਜਾਂ ਅਗਲੇ ਸਾਲ 5ਜੀ ਕੁਨੈਕਟੀਵਿਟੀ ਆ ਰਹੀ ਹੈ, ਤਾਂ ਭਾਰਤ ਵਿੱਚ ਇਸ ਨੂੰ ਸ਼ੁਰੂ ਕਰਨ ਲਈ ਸਮਾਂ ਲੱਗੇਗਾ| ਭਾਰਤ ਨੂੰ 2020 ਤੱਕ 57 ਸਮਾਰਟਫੋਨ ਹੋਣ ਦੀ ਉਮੀਦ ਹੈ|
ਗਲੋਬਲ ਫਰਮ ਓਕਲਾਲਾ ਦੀ ਸਾਲਾਨਾ ਰਿਪੋਰਟ ਅਨੁਸਾਰ, ਭਾਰਤ ਵਿੱਚ 4ਜੀ ਸੇਵਾਵਾਂ ਵਿੱਚ 15Ü ਸੁਧਾਰ ਹੋਇਆ ਹੈ, ਪਰ ਦੇਸ਼ ਬਾਕੀ ਦੁਨੀਆ ਤੋਂ ਕਿਤੇ ਪਿੱਛੇ ਹੈ| ਭਾਰਤ 4ਜੀ ਸੇਵਾਵਾਂ ਦੇ ਵਿਸ਼ਵ ਪੱਧਰ ਤੇ 65ਵੇਂ ਸਥਾਨ ਤੇ ਹੈ|

Leave a Reply

Your email address will not be published. Required fields are marked *