ਚੀਨ ਦੇ ਕਰਾਓਕੇ ਲੌਂਜ ਵਿੱਚ ਅੱਗ ਲੱਗਣ ਨਾਲ 18 ਵਿਅਕਤੀਆਂ ਦੀ ਮੌਤ

ਬੀਜਿੰਗ, 24 ਅਪ੍ਰੈਲ (ਸ.ਬ.) ਦੱਖਣੀ ਚੀਨ ਸਥਿਤ ਇਕ ਕਰਾਓਕੇ ਲੌਂਜ ਵਿਚ ਅੱਗ ਲੱਗਣ ਨਾਲ ਘੱਟ ਤੋਂ ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 5 ਲੋਕ ਜ਼ਖਮੀ ਹੋਏ ਹਨ| ਸ਼ੱਕ ਜਿਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਇਹ ਅੱਗ ਜਾਨਬੁੱਝ ਕੇ ਲਗਾਈ ਹੈ| ਪੁਲੀਸ ਅਤੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ| ਪੁਲੀਸ ਮੁਤਾਬਕ ਗੁਆਂਗਦੋਂਗ ਸੂਬੇ ਦੇ ਕਿਨਗਯੂਆਨ ਸ਼ਹਿਰ ਵਿਚ 3 ਮੰਜ਼ਿਲਾ ਇਮਾਰਤ ਵਿਚ ਅੱਧੀ ਰਾਤ ਤੋਂ ਬਾਅਦ ਅੱਗ ਲੱਗੀ| ਸਥਾਨਕ ਸਮੇਂ ਮੁਤਾਬਕ ਦੇਰ ਰਾਤ 1 ਵਜੇ ਤੋਂ ਪਹਿਲਾਂ ਉਸ ਤੇ ਕਾਬੂ ਪਾ ਲਿਆ ਗਿਆ ਸੀ| ਕਿਨਗਯੂਆਨ ਜਨ ਸੁਰੱਖਿਆ ਵਿਭਾਗ ਨੇ ਇਕ ਸੋਸ਼ਲ ਮੀਡੀਆ ਸਾਈਟ ਤੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਲੱਗ ਰਿਹਾ ਹੈ ਕਿ ਅੱਗ ਉਥੇ ਲਗਾਈ ਗਈ ਹੈ| ਉਨ੍ਹਾਂ ਅੱਗੇ ਕਿਹਾ ਕਿ ਜਨ ਸੁਰੱਖਿਆ ਅਧਿਕਾਰੀਆਂ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ| ਪੁਲੀਸ ਨੇ ਆਪਣੇ ਬਿਆਨ ਵਿਚ ਅੱਗ ਲੱਗਣ ਦੇ ਸਥਾਨ ਦੀ ਜਾਣਕਾਰੀ ਨਹੀਂ ਦਿੱਤੀ ਪਰ ਇਕ ਸਰਕਾਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਅੱਗ ਕੇਟੀਵੀ ਹਾਊਸ ਜਾਂ ਕਰਾਓਕੇ ਲਾਂਜ ਵਿਚ ਲੱਗੀ| ਚੀਨ ਵਿਚ ਅਕਸਰ ਅਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਕਿਉਂਕਿ ਇੱਥੇ ਸੁਰੱਖਿਆ ਨਿਯਮਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ|

Leave a Reply

Your email address will not be published. Required fields are marked *