ਚੀਨ ਦੇ ਡੌਗ ਮੀਟ ਫੈਸਟੀਵਲ ਤੋਂ ਬਚਾਏ ਗਏ 110 ਕੁੱਤੇ ਕੈਨੇਡਾ ਪਹੁੰਚੇ

ਓਟਾਵਾ, 24 ਦਸੰਬਰ (ਸ.ਬ.) ਚੀਨ ਦੇ ‘ਡੌਗ ਮੀਟ ਫੈਸਟੀਵਲ’ ਵਿਚ ਮੌਤ ਦੇ ਘਾਟ ਉਤਾਰੇ ਜਾਣ ਤੋਂ ਪਹਿਲਾਂ ਬਚਾਏ ਗਏ 110 ਕੁੱਤੇ ਕੈਨੇਡਾ ਪਹੁੰਚ ਗਏ ਹਨ| ਇਨ੍ਹਾਂ ਕੁੱਤਿਆਂ ਨੂੰ ਕੈਨੇਡਾ ਦੀ ‘ਹਿਊਮਨ ਸੋਸਾਇਟੀ ਇੰਟਰਨੈਸ਼ਨਲ’ (ਐਚ. ਐੱਸ. ਆਈ.) ਨੇ ਬਚਾਇਆ ਸੀ| ਐਚ. ਐਸ. ਆਈ. ਦੀ ਐਗਜ਼ੀਕਿਊਟਿਵ ਰੇਬੇਕਾ ਆਲਡਵਰਥ ਨੇ ਕਿਹਾ ਕਿ ਇਹ ਕੁੱਤੇ ਉਨ੍ਹਾਂ ਨੂੰ ‘ਡੌਰਾਨ ਮੀਟ ਫੈਸਟੀਵਲ’ ਦੌਰਾਨ ਬੇਹੱਦ ਤਰਸਯੋਗ ਹਾਲਤ ਵਿਚ ਮਿਲੇ ਸਨ| ਇਨ੍ਹਾਂ ਨੂੰ ਬਹੁਤ ਤੰਗ ਪਿੰਜਰੇ ਵਿਚ ਰੱਖਿਆ ਗਿਆ ਸੀ| ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਤਕਲੀਫ ਆ ਰਹੀ ਸੀ| ਇਨ੍ਹਾਂ ਨੂੰ ਬਚਾਇਆ ਗਿਆ ਅਤੇ ਪਿੰਜਰੇ ਤੋਂ ਬਾਹਰ ਕੱਢਿਆ ਗਿਆ| ਇਨ੍ਹਾਂ ਕੁੱਤਿਆਂ ਦੀ ਹਾਲਤ ਅਜਿਹੀ ਸੀ ਕਿ ਦੇਖਣ ਤੋਂ ਹੀ ਇਹ ਕਈ ਦਿਨਾਂ ਤੋਂ ਭੁੱਖੇ ਲੱਗ ਰਹੇ ਸਨ| ਇਨ੍ਹਾਂ ਕੁੱਤਿਆਂ ਨੂੰ ਬਚਾ ਕੇ ਟੋਰਾਂਟੋ ਲਿਆਂਦਾ ਗਿਆ|
ਜ਼ਿਕਰਯੋਗ ਹੈ ਕਿ ਚੀਨ ਦੇ ‘ਡੌਗ ਮੀਟ ਫੈਸਟੀਵਲ’ ਵਿਚ ਹਰ ਸਾਲ ਵੱਡੀ ਗਿਣਤੀ ਵਿਚ ਕੁੱਤਿਆਂ ਨੂੰ ਮਾਰ ਕੇ ਉਨ੍ਹਾਂ ਦਾ ਮੀਟ ਲੋਕਾਂ ਨੂੰ ਪਰੋਸਿਆ ਜਾਂਦਾ ਹੈ|

Leave a Reply

Your email address will not be published. Required fields are marked *