ਚੀਨ ਦੇ ਪੈਟਰੋਰਸਾਇਣ ਪਲਾਂਟ ਵਿੱਚ ਧਮਾਕੇ ਕਾਰਨ, ਇਕ ਦੀ ਮੌਤ, ਸੱਤ ਲਾਪਤਾ

ਸ਼ੰਘਾਈ, 5 ਜੂਨ (ਸ.ਬ.)  ਚੀਨ ਦੇ ਸ਼ੇਡੋਂਗ ਸੂਬੇ ਵਿਚ ਅੱਜ ਪੈਟਰੋਰਸਾਇਣ ਪਲਾਂਟ ਵਿਚ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੱਤ ਲੋਕ ਲਾਪਤਾ ਹੋ  ਗਏ| ਧਮਾਕਾ ਰਾਤ ਦੇ ਲਗਭਗ ਇਕ ਵਜੇ ਦੇ ਕਰੀਬ ਹੋਇਆ ਅਤੇ ਇਹ ਰਸਾਇਣ ਲਿਨਯੀ ਲਿਨਗੇਂਗ ਆਰਥਿਕ ਵਿਕਾਸ ਖੇਤਰ ਫੈਲ ਗਿਆ| ਇਸ ਧਮਾਕੇ ਵਿਚ ਛੇ ਲੋਕ ਜ਼ਖਮੀ ਹੋ ਗਏ ਅਤੇ ਪਲਾਂਟ ਵਿਚ ਅੱਗ ਤੇ ਕਾਬੂ ਪਾ ਲਿਆ ਗਿਆ ਹੈ| ਕੰਪਨੀ ਵਿਚ ਪਲਾਂਟ ਨੂੰ ਚਲਾਉਣ ਲਈ ਜ਼ਿੰਮੇਵਾਰ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ| ਜ਼ਿਕਰਯੋਗ ਹੈ ਕਿ ਚੀਨ ਵਿਚ ਉਦਯੋਗਿਕ ਪਲਾਂਟਾਂ ਵਿਚ ਇਸ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰਨਾ ਆਮ ਗੱਲ ਹੈ| ਸਾਲ 2015 ਵਿਚ ਬੰਦਰਗਾਹ ਸ਼ਹਿਰ ਤਿਆਨਜਿਨ ਵਿਚ ਜ਼ਬਰਦਸਤ ਰਸਾਇਣਕ ਧਮਾਕੇ ਵਿਚ 170 ਤੋਂ ਵਧੇਰੇ ਵਿਅਕਤੀਆਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *