ਚੀਨ ਦੇ ਸਕੂਲ ਵਿੱਚ ਧਮਾਕਾ ਕਰਨ ਵਾਲਾ ਨਿਕਲਿਆ ਉਥੋਂ ਦਾ ਹੀ ਕਰਮਚਾਰੀ

ਪੇਇਚਿੰਗ, 17 ਜੂਨ (ਸ.ਬ.) ਚੀਨ ਵਿੱਚ ਬੱਚਿਆਂ ਦੇ ਸਕੂਲ ਵਿੱਚ ਧਮਾਕਾ ਹੋਣ ਮਗਰੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਦੇ ਕਾਤਲ ਦੀ ਪਛਾਣ ਇਕ ਮਾਨਸਿਕ ਰੋਗੀ ਦੇ ਤੌਰ ਤੇ ਕੀਤੀ ਗਈ ਹੈ| ਇਹ ਕੋਈ ਹੋਰ ਨਹੀਂ ਸਗੋਂ ਸਕੂਲ ਦਾ ਸਟਾਫ ਮੈਂਬਰ ਹੀ ਸੀ| ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਇਹ ਸਟਾਫ ਮੈਂਬਰ ਖੁਦ ਵੀ ਧਮਾਕੇ ਵਿੱਚ ਮਾਰਿਆ ਗਿਆ| ਇਸ ਸ਼ੱਕੀ ਦੀ ਪਛਾਣ 22 ਸਾਲਾ ਸ਼ੂਈ ਵਜੋਂ ਹੋਈ| ਇਹ ਵਿਅਕਤੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ| ਯੂਨੀਵਰਸਿਟੀ ਛੱਡਣ ਤੋਂ ਬਾਅਦ ਉਸ ਨੇ ਸ਼ਹਿਰ ਵਿੱਚ ਕਿਰਾਏ ਉਤੇ  ਘਰ  ਲੈ ਲਿਆ ਅਤੇ ਉਹ ਇਸ ਸਕੂਲ ਵਿੱਚ ਕੰਮ ਕਰਨ ਲੱਗਾ, ਜਿੱਥੇ ਧਮਾਕਾ ਹੋਇਆ| ਪੁਲੀਸ ਨੇ ਉਸ ਦੇ ਘਰੋਂ ਬੰਬ ਬਣਾਉਣ ਵਾਲਾ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ ਅਤੇ ਉਸ ਨੇ ਘਰ ਦੀਆਂ ਕੰਧਾਂ ਉਤੇ ਮੌਤ ਅਤੇ ਤਬਾਹੀ ਵਰਗੇ ਸ਼ਬਦ ਲਿਖੇ ਹੋਏ ਸਨ|
ਚੀਨ ਵਿੱਚ ਅਜਿਹੀਆਂ ਹਿੰਸਕ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ| ਛੋਟੇ ਬੱਚਿਆਂ ਦੇ ਸਕੂਲਾਂ ਵਿੱਚ ਚਾਕੂਆਂ ਨਾਲ ਹਮਲੇ ਆਮ ਗੱਲ ਹਨ ਪਰ ਵਧ ਤੋਂ ਵਧ ਤਬਾਹੀ ਲਈ ਬੰਬ ਦੀ ਵਰਤੋਂ ਪਹਿਲੀ ਵਾਰ ਕੀਤੀ ਗਈ| ਚੀਨ ਦੀ ਪੁਲੀਸ ਆਮ ਤੌਰ ਤੇ ਅਜਿਹੇ ਹਮਲਿਆਂ ਦੇ ਵੇਰਵੇ ਦੇਣ ਦੀ ਥਾਂ ਇਸ ਦਾ ਦੋਸ਼ ਮਾਨਸਿਕ ਤੌਰ ਤੇ ਪ੍ਰੇਸ਼ਾਨ ਵਿਅਕਤੀਆਂ ਸਿਰ ਮੜ੍ਹ ਦਿੰਦੀ ਹੈ|

Leave a Reply

Your email address will not be published. Required fields are marked *