ਚੀਨ ਦੇ ਹਾਂਗਝੂ ਸ਼ਹਿਰ ਵਿਚ ਧਮਾਕਾ, 2 ਵਿਅਕਤੀਆਂ ਦੀ ਮੌਤ, 55 ਜ਼ਖਮੀ

ਬੀਜਿੰਗ, 21 ਜੁਲਾਈ (ਸ.ਬ.)  ਚੀਨ ਵਿਚ ਹਾਂਗਝੂ ਸ਼ਹਿਰ ਦੇ ਜ਼ਿਆਦਾ ਭੀੜ ਵਾਲੇ ਖੇਤਰ ਵਿਚ ਅੱਜ ਇਕ ਦੁਕਾਨ ਵਿਚ ਜ਼ਬਰਦਸਤ ਵਿਸਫੋਟ ਹੋਣ ਨਾਲ ਘੱਟ ਤੋਂ ਘੱਟ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 55 ਹੋਰ ਜ਼ਖਮੀ ਹੋ ਗਏ| ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ| ਹਾਂਗਝੂ ਦੇ ਪੱਛਮੀ ਲੇਕ ਜ਼ਿਲਾ ਸੂਚਨਾ ਦਫਤਰ ਨੇ ਆਪਣੇ ਮਾਈਕ੍ਰੋਬਲਾਗ ਵਿਚ ਦੱਸਿਆ ਕਿ ਦੁਕਾਨ ਵਿਚ ਅੱਗ ਦੀਆਂ ਲੱਪਟਾਂ ਨੂੰ ਉਠਦੇ ਹੋਏ    ਦੇਖਿਆ ਗਿਆ| ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਇਨ੍ਹਾਂ ਵਿਚੋਂ 12 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ|
ਜਾਂਚ ਏਜੰਸੀਆਂ ਵਿਸਫੋਟ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗ ਗਈਆਂ ਹਨ| ਚੀਨ ਵਿਚ ਕਾਨੂੰਨੀ ਕਮੀਆਂ ਦੇ ਕਾਰਨ ਇਸ ਤਰ੍ਹਾਂ ਦੇ ਵਿਸਫੋਟ ਅਤੇ ਹਾਦਸੇ ਹੋਣਾ ਆਮ ਗੱਲ ਹੋ ਗਈ ਹੈ|

Leave a Reply

Your email address will not be published. Required fields are marked *