ਚੀਨ ਦੇ ਹੂਨਾਨ ਸੂਬੇ ਵਿੱਚ ਬਰਡ ਫਲੂ ਕਾਰਨ ਇੱਕ ਹਜ਼ਾਰ ਤੋਂ ਵੱਧ ਪੰਛੀ ਮਾਰੇ ਗਏ

ਬੀਜਿੰਗ, 12 ਜਨਵਰੀ (ਸ.ਬ.) ਚੀਨ ਦੇ ਹੂਨਾਨ ਸੂਬੇ ਵਿੱਚ ਬਰਡ ਫਲੂ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ| ਇਸ ਕਾਰਨ ਇੱਥੇ ਬੱਤਖਾਂ ਦੇ ਇੱਕ ਫਾਰਮ ਵਿੱਚੋਂ 1054 ਪੰਛੀਆਂ ਨੂੰ ਮਾਰਨਾ ਪਿਆ ਹੈ| ਚੀਨ ਦੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਬੀਤੇ ਸਾਲ ਅਕਤੂਬਰ ਤੋਂ ਬਾਅਦ ਬਰਡ ਫਲੂ ਦਾ ਇਹ ਪੰਜਵਾਂ ਮਾਮਲਾ ਹੈ| ਮੰਤਰਾਲੇ ਨੇ ਆਪਣੀ ਇੱਕ ਵੈਬਸਾਈਟ ਦੇ ਹਵਾਲੇ ਨਾਲ ਦੱਸਿਆ ਕਿ ਹੂਨਾਨ ਸੂਬੇ ਦੇ ਯੂਆਨਜੀਆਂਗ ਵਿੱਚ ਬਰਡ ਫਲੂ ਦੇ ਮਾਮਲੇ ਦੀ ਪੁਸ਼ਟੀ ਹੋਈ ਹੈ| ਸਥਾਨਕ ਪ੍ਰਸ਼ਾਸਨ ਨੂੰ ਹਾਲਾਤ ਤੇ ਕਾਬੂ ਪਾਉਣ ਲਈ ਬੱਤਖ ਫਾਰਮ ਵਿੱਚ ਮਾਰੇ ਗਏ ਪੰਛੀਆਂ ਤੋਂ ਇਲਾਵਾ 2067 ਪੰਛੀਆਂ ਨੂੰ ਮਾਰਨਾ ਪਿਆ ਹੈ| ਰਾਸ਼ਟਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਦੱਸਿਆ ਕਿ ਬੀਤੇ ਸਾਲ ਅਕਤੂਬਰ ਤੋਂ ਬਾਅਦ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ 175,000 ਪੰਛੀਆਂ ਨੂੰ ਮਾਰਨਾ ਪਿਆ ਹੈ| ਚੀਨ ਵਿੱਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ 106 ਲੋਕ ਇਸ ਇਨਫੈਕਸ਼ਨ ਦੀ ਲਪੇਟ ਵਿੱਚ ਆਏ ਹਨ| ਉੱਥੇ ਹੀ ਇਸ ਨਾਲ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ|

Leave a Reply

Your email address will not be published. Required fields are marked *