ਚੀਨ ਦੇ ਹੈਕਰਾਂ ਵੱਲੋਂ ਅਮਰੀਕੀ ਨੇਵੀ ਫੌਜ ਦਾ ਡਾਟਾ ਚੋਰੀ

ਵਾਸ਼ਿੰਗਟਨ, 9 ਜੂਨ (ਸ.ਬ.) ਚੀਨੀ ਸਰਕਾਰ ਦੇ ਹੈਕਰਾਂ ਨੇ ਅਮਰੀਕੀ ਨੇਵੀ ਫੌਜ ਦਾ ਸੰਵੇਦਨਸ਼ੀਲ ਡਾਟਾ ਚੋਰੀ ਕਰ ਲਿਆ ਹੈ| ਜਿਸ ਵਿੱਚ ਯੁੱਧ ਯੋਜਨਾ ਤੋਂ ਇਲਾਵਾ ਅਮਰੀਕੀ ਪਣਡੁੱਬੀ ਦੀ ਵਰਤੋਂ ਵਿੱਚ ਲਿਆਈ ਜਾਣ ਵਾਲੀ ਸੁਪਰ ਸੋਨਿਕ ਐਂਟੀ ਸ਼ਿਪ ਮਿਜ਼ਾਇਲ ਦੀ ਯੋਜਨਾ ਵੀ ਸ਼ਾਮਲ ਹੈ|
ਅਮਰੀਕੀ ਅਧਿਕਾਰੀ ਦੇ ਹਵਾਲੇ ਤੋਂ ਬੀਤੇ ਦਿਨੀਂ ਇਹ ਜਾਣਕਾਰੀ ਦਿੱਤੀ ਗਈ| ਅਧਿਕਾਰੀਆਂ ਦੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ਤੇ ਦੱਸਿਆ ਕਿ ਅਮਰੀਕਾ ਦੀ ਸੁਰੱਖਿਆ ਵਿੱਚ ਜਨਵਰੀ ਜਾਂ ਫਰਵਰੀ ਵਿੱਚ ਲਗਾਈ ਗਈ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਇਸ ਚੋਰੀ ਨੂੰ ਅੰਜਾਮ ਦੇਣ ਲਈ ਹੈਕਰਾਂ ਨੇ ਅਮਰੀਕੀ ਨੇਵੀ ਫੌਜ ਦੀ ਰਹੋਡੇ ਟਾਪੂ ਦੇ ਨਿਊਪੋਰਟ ਵਿੱਚ ਸਥਿਤ ਇਕਾਈ ਨੇਵਲ ਅੰਡਰਸੀ ਵਾਰ ਫੇਅਰ ਸੈਂਟਰ ਲਈ ਕੰਮ ਕਰਨ ਵਾਲੇ ਇਕ ਠੇਕੇਦਾਰ ਨੂੰ ਆਪਣਾ ਨਾਸ਼ਾਨਾ ਬਣਾਇਆ| ਠੇਕੇਦਾਰ ਦੇ ਨਾਂ ਨੂੰ ਵੀ ਜਨਤਕ ਨਹੀਂ ਕੀਤਾ ਗਿਆ ਹੈ|

Leave a Reply

Your email address will not be published. Required fields are marked *