ਚੀਨ ਨਾਲ ਸਬੰਧ ਹੋਰ ਮਜਬੂਤ ਕਰਨਾ ਚਾਹੁੰਦਾ ਹੈ ਆਸਟ੍ਰੇਲੀਆ : ਮੌਰੀਸਨ


ਵੈਲਿੰਗਟਨ, 3 ਦਸੰਬਰ (ਸ.ਬ.) ਆਸਟ੍ਰੇਲੀਆ ਅਤੇ ਚੀਨ ਵਿਚਾਲੇ ਇਕ ਗ੍ਰਾਫਿਕ ਟਵੀਟ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ|                   ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਸੁਲਹ ਕਰਨ ਵਾਲੇ ਸ਼ਬਦਾਂ ਤੋਂ ਬਾਅਦ ਅੱਜ ਆਖਿਰਕਾਰ ਇਹ ਡਿਪਲੋਮੈਟਿਕ ਜੰਗ ਸ਼ਾਂਤ ਹੁੰਦੀ ਪ੍ਰਤੀਤ ਹੋਈ ਹੈ| ਮੌਰੀਸਨ ਨੇ ਕਿਹਾ ਕਿ ਮੇਰਾ ਅਤੇ ਮੇਰੀ ਸਰਕਾਰ ਦਾ ਰੁੱਖ ਰਚਨਾਤਮਕ ਗੱਲਬਾਤ ਕਰਨਾ ਹੈ| ਉਹਨਾਂ ਕਿਹਾ ਕਿ ਚੀਨ ਦੇ ਨਾਲ ਸੰਬੰਧ ਦੋਵਾਂ ਦੇਸ਼ਾਂ ਦੇ ਲਈ ਲਾਭਕਾਰੀ ਹਨ| ਗੌਰਤਲਬ ਹੈ ਕਿ ਚੀਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ| ਉਹਨਾਂ ਨੇ ਕਿਹਾ ਕਿ                ਆਸਟ੍ਰੇਲੀਆ ਨੇ ਟਵੀਟ ਅਤੇ ਵੀਚੈਟ ਤੇ  ਸੰਦੇਸ਼ ਨੂੰ ਲੈ ਕੇ ਆਪਣੇ ਵਿਚਾਰ ਸਪਸ਼ੱਟ ਕਰ ਦਿੱਤੇ ਹਨ|
ਮੌਰੀਸਨ ਨੇ ਬੀਤੇ ਸੋਮਵਾਰ ਨੂੰ ਚੀਨ ਸਰਕਾਰ ਨੂੰ ਕਿਹਾ ਸੀ ਕਿ ਉਹ ਉਸ ਵਿਵਾਦਿਤ ਤਸਵੀਰ ਨੂੰ ਟਵੀਟ ਕਰਨ ਲਈ ਮੁਆਫੀ ਮੰਗੇ, ਜਿਸ ਵਿਚ ਇਕ ਆਸਟ੍ਰੇਲੀਆਈ ਸੈਨਿਕ ਕਥਿਤ ਤੌਰ ਤੇ ਇਕ ਬੱਚੇ ਦਾ ਕਤਲ ਕਰਦਾ ਦਿਖ ਰਿਹਾ ਹੈ| ਇਸ ਟਵੀਟ ਤੋਂ ਬਾਅਦ ਚੀਨ ਅਤੇ ਆਸਟ੍ਰੇਲੀਆ ਵਿਚਾਲੇ ਤਣਾਅ ਵੱਧ ਗਿਆ ਸੀ| ਮੌਰੀਸਨ ਨੇ ਚੀਨ ਦੇ ਵਿਦੇਸ਼ ਮੰਤਰਾਲੇ ਨੂੰ ਫਰਜ਼ੀ ਟਵੀਟ ਹਟਾਉਣ ਦੀ ਮੰਗ ਕੀਤੀ ਸੀ, ਜਿਸ ਵਿਚ ਅਫਗਾਨਿਸਤਾਨ ਵਿਚ ਸੰਘਰਸ਼ ਦੇ ਦੌਰਾਨ ਆਸਟ੍ਰੇਲੀਆਈ ਬਲਾਂ ਵੱਲੋਂ ਕਥਿਤ ਗੈਰ ਕਾਨੂੰਨੀ ਕਤਲ ਅਤੇ ਸ਼ੋਸ਼ਣ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ| ‘ਵੀਚੈਟ’ ਐਫ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੇ ਮੌਰੀਸਨ ਦੀ ਪੋਸਟ ਡਿਲੀਟ ਕਰ ਦਿੱਤੀ ਸੀ| ਮੌਰੀਸਨ ਨੇ ਅੱਜ ਵੱਖਰਾ ਰੁੱਖ਼ ਅਪਣਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਉਦੇਸ਼ ਹੈ ਕਿ ਦੋਵੇਂ ਦੇਸ਼ ਖੁਸ਼ੀ ਦੇ ਨਾਲ ਰਹਿਣ|
ਆਸਟ੍ਰੇਲੀਆ ਦੇ ਵਿੱਤ ਮੰਤਰੀ ਜੋਸ਼ ਫ੍ਰਿਡੇਨਬਰਗ ਨੇ ਕਿਹਾ ਕਿ ਉਹ ਟਵੀਟ ਅਤੇ ਵੀਚੈਟ ਤੋਂ ਡਿਲੀਟ ਕੀਤੀ ਗਈ ਪੋਸਟ ਨੂੰ ਲੈ ਕੇ ਨਿਰਾਸ਼ ਹਨ| ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵੀਚੈਟ ਤੇ ਆਪਣੀ ਪੋਸਟ ਵਿਚ ਕਿਹਾ ਸੀ ਕਿ ਉਹਨਾਂ ਨੂੰ ਵਰਦੀ ਪਾਉਣ ਵਾਲੇ ਆਪਣੇ ਜਵਾਨਾਂ ਤੇ ਮਾਣ ਹੈ| ਇਸ ਪੋਸਟ ਨੂੰ ਚੀਨੀ ਕੰਪਨੀ ਵੱਲੋਂ ਡਿਲੀਟ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਬੀਤੇ ਸੋਮਵਾਰ ਨੂੰ ਇਕ ਗ੍ਰਾਫਿਕ ਤਸਵੀਰ ਟਵੀਟ ਕੀਤੀ ਸੀ ਜਿਸ ਵਿਚ ਇਕ ਮੁਸਕੁਰਾਉਂਦੇ ਹੋਏ                ਆਸਟ੍ਰੇਲੀਆਈ ਸੈਨਿਕ ਨੇ ਚਾਕੂ ਇਕ ਬੱਚੇ ਦੇ ਗਲੇ ਤੇ ਰੱਖਿਆ ਹੋਇਆ ਹੈ| ਬੱਚਾ ਇਕ ਮੇਮਨੇ ਨੂੰ ਗੋਦੀ ਵਿਚ ਲੈ ਕੇ ਖੜ੍ਹਾ ਹੈ|
ਝਾਓ ਨੇ ਤਸਵੀਰ ਦੇ ਨਾਲ ਲਿਖਿਆ ਕਿ ਆਸਟ੍ਰੇਲੀਆਈ ਸੈਨਿਕਾਂ ਵੱਲੋਂ ਅਫਗਾਨਿਸਤਾਨ ਦੇ ਨਾਗਰਿਕਾਂ ਅਤੇ ਕੈਦੀਆਂ ਦੇ ਕਤਲ ਨਾਲ ਹੈਰਾਨ ਹਾਂ| ਅਸੀਂ ਇਸ ਕਾਰਵਾਈ ਦੀ ਨਿੰਦਾ ਕਰਦੇ ਹਾਂ ਅਤੇ ਇਸ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕਰਦੇ ਹਾਂ|  ਮੌਰੀਸਨ ਨੇ ਕਿਹਾ ਸੀ ਕਿ ਝਾਓ ਵੱਲੋਂ ਟਵੀਟ ਕੀਤੀ ਗਈ ਤਸਵੀਰ ‘ਝੂਠੀ’, ‘ਅਸਲ ਵਿਚ ਅਪਮਾਨਜਨਕ’ ਅਤੇ ‘ਅਸੰਗਤ’ ਹੈ| ਉਹਨਾਂ ਨੇ ਕਿਹਾ ਸੀ ਕਿ ਚੀਨ ਦੀ ਸਰਕਾਰ ਨੂੰ ਇਸ ਪੋਸਟ ਦੇ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ| ਇਸ ਨੇ ਦੁਨੀਆ ਦੀਆਂ ਨਜ਼ਰਾਂ ਵਿਚ ਉਸ ਨੂੰ ਘੱਟ ਕਰ ਦਿੱਤਾ ਹੈ|

Leave a Reply

Your email address will not be published. Required fields are marked *