ਚੀਨ ਨਾਲ ਸੰਬੰਧ ਬਣਾਉਣ ਲਈ ‘ਇੱਕ ਚੀਨ’ ਹੈ ਆਧਾਰ : ਵਾਂਗ

ਬੀਜਿੰਗ, 16 ਦਸੰਬਰ (ਸ.ਬ.) ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਹੋਰ ਦੇਸ਼ਾਂ ਨਾਲ ਸੰਬੰਧਾਂ ਨੂੰ ਵਿਕਸਿਤ ਕਰਨ ਲਈ ‘ਇੱਕ ਚੀਨ’ ਦਾ ਸਿਧਾਂਤ ਆਧਾਰ ਹੈ ਅਤੇ ਕਿਸੇ ਲਈ ਇਹ ਨਿਯਮ ਅਪਵਾਦ ਨਹੀਂ ਹੋ ਸਕਦਾ ਹੈ| ਸ਼੍ਰੀ ਯੀ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਮਾਰਕ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਾਇਵਾਨ ਦਾ ਮੁੱਦਾ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਵਾਲ ਹੈ| ਚੀਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਦਾ ਸਿਧਾਂਤ ਹੋਰ ਦੇਸ਼ਾਂ ਦੇ ਨਾਲ ਆਪਣੇ ਸੰਬੰਧਾਂ ਨੂੰ ਵਿਕਸਿਤ ਕਰਨ ਲਈ ਸ਼ਰਤ ਤੇ ਆਧਾਰ ਹੈ ਅਤੇ ਜਦੋਂ ਇਸ ਦੇ ਸਹੀ ਜਾਂ ਗਲਤ ਹੋਣ ਤੇ ਗੱਲ ਆਉਂਦੀ ਹੈ, ਕੋਈ ਵੀ ਦੇਸ਼ ਅਪਵਾਦ ਨਹੀਂ ਹੋ ਸਕਦਾ| ਸ਼੍ਰੀ ਯੀ ਨੇ ਸ਼੍ਰੀ ਆਯਰਾਲਟ ਦੀ ਇੱਕ ਚੀਨ ਨੀਤੀ ਤੇ ਸਪੱਸ਼ਟ ਰਵੱਈਏ ਦੀ ਸ਼ਲਾਘਾ ਕੀਤੀ ਹੈ| ਜ਼ਿਕਰਯੋਗ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਤਾਇਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਸੀ| ਟਰੰਪ ਨੇ ਇੱਕ ਚੀਨ ਨੀਤੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ| ਇਸ ਤੋਂ ਪਹਿਲਾਂ ਚੀਨ ਦੇ ਸਿਆਸੀ ਵਿਰੋਧ ਦੀ ਵਜ੍ਹਾ ਕਾਰਨ ਸਾਲ 1979 ਕਿਸੇ ਅਮਰੀਕੀ ਨੇਤਾ ਅਤੇ ਕਿਸੇ ਤਾਇਵਾਨੀ ਨੇਤਾ ਦੇ ਦਰਮਿਆਨ ਗੱਲਬਾਤ ਨਹੀਂ ਹੋਈ ਸੀ|

Leave a Reply

Your email address will not be published. Required fields are marked *