ਚੀਨ ਨੇ ਅਮਰੀਕਾ ਤੇ ਉਤਰੀ ਕੋਰੀਆ ਨੂੰ ਗੱਲਬਾਤ ਸ਼ੁਰੂ ਕਰਨ ਦੀ ਕੀਤੀ ਅਪੀਲ

ਬੀਜਿੰਗ , 8 ਮਾਰਚ (ਸ.ਬ.) ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅੱਜ ਅਮਰੀਕਾ ਅਤੇ ਉਤਰੀ ਕੋਰੀਆ ਨੂੰ ਜਲਦੀ ਤੋਂ ਜਲਦੀ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ| ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਨਾਲ ਪਰਮਾਣੂ ਸੰਕਟ ਦੇ ਹੱਲ ਲਈ ਸਾਰੇ ਪੱਖਾਂ ਦੀ ”ਗੰਭੀਰਤਾ”ਪਤਾ ਲੱਗੇਗੀ| ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਦੱਖਣੀ ਕੋਰੀਆ ਦੇ ਉਸ ਐਲਾਨ ਦਾ ਸਵਾਗਤ ਕੀਤਾ ਕਿ ਉਤਰੀ ਕੋਰੀਆ ਨੇ ਸੁਰੱਖਿਆ ਗਾਰੰਟੀ ਦੇ ਬਦਲੇ ਅਮਰੀਕਾ ਨਾਲ ਪਰਮਾਣੂ ਨਿਸ਼ਸਤਰੀਕਰਣ ਤੇ ਗੱਲਬਾਤ ਦੀ ਪੇਸ਼ਕਸ਼ ਕੀਤੀ| ਉਤਰੀ ਕੋਰੀਆ ਨੇ ਆਪਣੇ ਨੇਤਾ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਦੇ ਨਾਲ ਅਪ੍ਰੈਲ ਦੇ ਅੰਤ ਵਿਚ ਇਕ ਇਤਿਹਾਸਿਕ ਸੰਮੇਲਨ ਦੇ ਆਯੋਜਨ ਤੇ ਸਹਿਮਤੀ ਜ਼ਾਹਰ ਕੀਤੀ| ਵਾਂਗ ਨੇ ਸਾਲਾਨਾ ਸੰਸਦ ਸੈਸ਼ਨ ਦੇ ਇਲਾਵਾ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਕੋਰੀਆਈ ਪ੍ਰਾਇਦੀਪ ਦਾ ਮੁੱਦਾ ਸਹੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸ਼ੁਰੂਆਤੀ ਕਦਮਾਂ ਦੇ ਨਾਲ ਸਾਰੇ ਪੱਖਾਂ ਵੱਲੋਂ ਅਨੁਕੂਲ ਅਤੇ ਠੋਸ ਯਤਨ ਵੀ ਸ਼ਾਮਲ ਹੋਣੇ ਚਾਹੀਦੇ ਹਨ| ਅਸੀਂ ਸਾਰੇ ਪੱਖਾਂ ਖਾਸ ਕਰ ਕੇ ਅਮਰੀਕਾ ਅਤੇ ਉਤਰੀ ਕੋਰੀਆ ਨੂੰ ਅਪੀਲ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਗੱਲਬਾਤ ਸ਼ੁਰੂ ਕਰਨ|

Leave a Reply

Your email address will not be published. Required fields are marked *