ਚੀਨ ਨੇ ਅਮਰੀਕਾ ਨੂੰ ਵਾਪਸ ਕੀਤਾ ਡਰੋਨ

ਬੀਜਿੰਗ, 20 ਦਸੰਬਰ (ਸ.ਬ.) ਚੀਨ ਨੇ ਜ਼ਬਤ ਕੀਤੇ ਗਏ ਅਮਰੀਕੀ ਡਰੋਨ ਨੂੰ ਵਾਪਸ ਕਰ ਦਿੱਤਾ ਹੈ ਅਤੇ ਅਮਰੀਕਾ ਨੇ ਇਸ ਦੀ ਪ੍ਰਾਪਤੀ ਸਵੀਕਾਰ ਕਰ ਲਈ ਹੈ| ਅਮਰੀਕੀ ਜਲ ਸੈਨਾ ਦੇ ਸਮੁੰਦਰ ਹੇਠਾਂ ਚੱਲਣ ਵਾਲੇ ਇਸ ਡਰੋਨ ਨੂੰ ਚੀਨ ਨੇ ਦੱਖਣੀ ਚੀਨ ਸਾਗਰ ਵਿੱਚੋਂ ਪਿਛਲੇ ਹਫ਼ਤੇ ਜ਼ਬਤ ਕਰ ਲਿਆ ਸੀ| ਇਸ ਦੇ ਨਾਲ ਹੀ ਅਮਰੀਕਾ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਮੁੰਦਰੀ ਖੇਤਰ ਵਿੱਚ ਆਪਣੀਆਂ ਗੈਰ ਕਾਨੂੰਨੀ ਸਰਗਰਮੀਆਂ ਤੋਂ ਬਾਜ ਆਏ ਅਤੇ ਅੱਗੇ ਤੋਂ ਇਸ ਤਰ੍ਹਾਂ ਦੀ ਕਾਰਵਾਈ ਨਾ ਕਰੇ| ਇਸ ਤੋਂ ਪਹਿਲਾਂ ਅਮਰੀਕਾ ਨੂੰ ਡਰੋਨ ਵਾਪਸ ਕਰਨ ਦੀ ਜਾਣਕਾਰੀ ਚੀਨ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਦਿੱਤੀ ਸੀ| ਬਿਆਨ ਵਿੱਚ ਦੱਸਿਆ ਗਿਆ ਸੀ ਕਿ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਆਪਸੀ ਮਿੱਤਰਤਾਪੂਰਨ ਗੱਲਬਾਤ ਤੋਂ ਬਾਅਦ ਅਮਰੀਕੀ ਜਲ ਸੈਨਾ ਨੂੰ ਡਰੋਨ ਵਾਪਸ ਕਰ ਦਿੱਤਾ ਗਿਆ|

Leave a Reply

Your email address will not be published. Required fields are marked *