ਚੀਨ ਨੇ ਇਕ ਹੀ ਰਾਕੇਟ ਨਾਲ ਸਫਲਤਾਪੂਰਵਕ ਲਾਂਚ ਕੀਤੇ 13 ਉਪਗ੍ਰਹਿ


ਬੀਜਿੰਗ, 6 ਨਵੰਬਰ (ਸ.ਬ.) ਚੀਨ ਨੇ 13 ਉਪਗ੍ਰਹਿਆਂ ਨੂੰ ਸਫਲਤਾਪੂਰਵਕ ਪੰਧਾਂ ਵਿਚ ਸਥਾਪਿਤ ਕੀਤਾ| ਇਹਨਾਂ ਵਿੱਚ 10 ਉਪਗ੍ਰਹਿ ਅਰਜਨਟੀਨਾ ਦੇ ਹਨ ਅਤੇ ਇਨ੍ਹਾਂ ਨੂੰ ਵਿਦੇਸ਼ੀ ਉਪਗ੍ਰਹਿਆਂ ਦੀ ਸਭ ਤੋਂ ਵੱਡੀ ਲਾਂਚ ਮੰਨਿਆ ਜਾ ਰਿਹਾ ਹੈ ਜੋ ਇਸ ਕਮਿਊਨਿਸਟ ਦੇਸ਼ ਨੂੰ ਕਰੋੜਾਂ ਡਾਲਰ ਦਿਵਾ ਸਕਦਾ ਹੈ|
ਇਕ ਰਿਪੋਰਟ ਦੇ ਮੁਤਾਬਕ, ‘ਲੌਂਗ ਮਾਰਚ-6’ ਰਾਕੇਟ ਨੇ ਉਪਗ੍ਰਹਿਆਂ ਦੇ ਨਾਲ ਸ਼ਾਂਗਸੀ ਸੂਬੇ ਦੇ ਤਾਯੁਨ ਉਪਗ੍ਰਹਿ ਲਾਂਚ ਕੇਂਦਰ ਤੋਂ ਉਡਾਣ ਭਰੀ| ਇਹਨਾਂ ਉਪਗ੍ਰਹਿਆਂ ਵਿਚ ਅਰਜਨਟੀਨਾ ਦੀ ਕੰਪਨੀ ‘ਸੈਟੇਲੌਜਿਕ’ ਵੱਲੋਂ ਬਣਾਏ 10 ਵਪਾਰਕ ਰਿਮੋਟ ਸੈਂਸਿੰਗ ਉਪਗ੍ਰਹਿ ਵੀ ਸ਼ਾਮਿਲ ਸਨ| 
ਅਧਿਕਾਰੀਆਂ ਨੇ ਦੱਸਿਆ ਕਿ ਇਹ ਲਾਂਚ ਲੌਂਗ ਮਾਰਚ ਰਾਕੇਟ ਸ਼੍ਰੇਣੀ ਦੀ 351ਵੀਂ ਲਾਂਚ ਸੀ| ਗੌਰਤਲਬ ਹੈ ਕਿ ਪਿਛਲੇ ਸਾਲ ਅਧਿਕਾਰੀਆਂ ਨੇ ਕਿਹਾ ਸੀ ਕਿ ਚੀਨ ਸੈਟੇਲੌਜਿਕ ਦੇ ਲਈ 90 ਪ੍ਰਿਥਵੀ ਨਿਗਰਾਨੀ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ| 
ਅਰਜਨਟੀਨਾ ਦੇ ਨਾਲ ਹੋਏ ਸਮਝੌਤੇ ਦੇ ਆਰਥਿਕ ਪੱਖ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਗ੍ਰੇਟ ਵਾਲ ਕੰਪਨੀ ਦੇ ਉਪ ਪ੍ਰਧਾਨ ਫੂ ਝਿਹੇਂਗ ਨੇ ਪਿਛਲੇ ਸਾਲ ਕਿਹਾ ਸੀ ਕਿ ਇਹ ਸਮਝੌਤਾ ਕਰੋੜਾਂ ਅਮਰੀਕੀ ਡਾਲਰ ਦਾ ਹੈ|

Leave a Reply

Your email address will not be published. Required fields are marked *