ਚੀਨ ਨੇ ਉੱਤਰੀ ਕੋਰੀਆ ਵਿਚਾਲੇ ਹਵਾਈ ਸੇਵਾ ਨੂੰ ਕੀਤਾ ਮੁਲਤਵੀ

ਬੀਜਿੰਗ, 15 ਅਪ੍ਰੈਲ (ਸ.ਬ.) ਚੀਨ ਦੀ ਕੌਮੀ ਹਵਾਈ ਸੇਵਾ ਕੰਪਨੀ ‘ਏਅਰ ਚੀਨ’ ਨੇ ਬੀਜਿੰਗ ਅਤੇ ਉੱਤਰ ਕੋਰੀਆ ਦੀ ਰਾਜਧਾਨੀ ਪਿਯੋਂਗਜਾਂਗ ਵਿਚਾਲੇ ਕੁਝ ਹਵਾਈ ਸੇਵਾਵਾਂ ਨੂੰ ਮੁਲਤਵੀ ਕੀਤਾ ਹੈ| ਚੀਨ ਦੇ ਕੌਮੀ ਪ੍ਰਸਾਰਣ ਮੁਤਾਬਕ ਹਵਾਈ ਸੇਵਾ ਕੰਪਨੀ ਨੇ ਟਿਕਟਾਂ ਦੀ ਮੰਗ ਦੀ ਕਮੀ ਕਾਰਨ ਕੋਰੀਆ ਵਿਚਾਲੇ ਹਵਾਈ         ਸੇਵਾ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ| ਏਅਰ ਚੀਨ ਸੰਚਾਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀਜਿੰਗ ਅਤੇ ਪਿਯੋਂਗਜਾਂਗ ਵਿਚਾਲੇ ਹਵਾਈ ਸੇਵਾ ਸਿਰਫ ਅਸਥਾਈ ਰੂਪ ਨਾਲ ਕੁਝ ਜਹਾਜ਼ਾਂ ਲਈ ਮੁਲਤਵੀ ਕੀਤੀ ਗਈ ਹੈ|

Leave a Reply

Your email address will not be published. Required fields are marked *